ਇਸੇ ਸਾਲ ਟਾਈਗਰ ਸ਼ਰਾਫ ਦੇ ਆਪੋਜ਼ਿਟ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਕ੍ਰਿਤੀ ਸਨਨ ਅੱਜਕਲ ਬਾਕਸਿੰਗ ਸਿੱਖ ਰਹੀ ਹੈ। ਫਿਲਮ 'ਹੀਰੋਪੰਤੀ' ਵਿਚ ਜਿਥੇ ਉਹ ਇਕ ਸਿੱਧੀ-ਸਾਦੀ ਕੁੜੀ ਦੀ ਭੂਮਿਕਾ 'ਚ ਦਿਖਾਈ ਦਿੱਤੀ ਸੀ, ਉਥੇ ਇਨ੍ਹੀਂ ਦਿਨੀਂ ਉਹ ਬਾਕਸਿੰਗ ਗਲਵਜ਼ ਪਹਿਨ ਕੇ ਚੰਗੀ-ਖਾਸੀ ਮਿਹਨਤ ਕਰ ਰਹੀ ਹੈ। ਦੱਸਿਆ ਜਾਂਦਾ ਹੈ ਕਿ ਕ੍ਰਿਤੀ ਦਾ ਇਹ ਫਾਈਟਰ ਅਵਤਾਰ ਉਸ ਦੀ ਅਗਲੀ ਫਿਲਮ 'ਸਿੰਘ ਇਜ਼ ਬਲਿੰਗ' ਲਈ ਹੈ।
ਇਹ ਇਕ ਐਕਸ਼ਨ-ਕਾਮੇਡੀ ਫਿਲਮ ਦੱਸੀ ਜਾਂਦੀ ਹੈ ਅਤੇ ਇਸ ਵਿਚ ਕ੍ਰਿਤੀ ਦੇ ਆਪੋਜ਼ਿਟ ਅਕਸ਼ੈ ਕੁਮਾਰ ਹੈ। ਦੱਸਿਆ ਜਾਂਦਾ ਹੈ ਕਿ ਫਿਲਮ 'ਚ ਅਕਸ਼ੈ ਨਾਲ ਹੀ ਕ੍ਰਿਤੀ ਸਨਨ ਦੇ ਵੀ ਕਈ ਐਕਸ਼ਨ ਸੀਨ ਹਨ। ਇਹੀ ਵਜ੍ਹਾ ਹੈ ਕਿ ਕ੍ਰਿਤੀ ਇਨ੍ਹੀਂ ਦਿਨੀਂ ਬਾਕਸਿੰਗ 'ਚ ਮਾਹਿਰ ਹੋਣ ਲਈ ਪਸੀਨਾ ਵਹਾ ਰਹੀ ਹੈ।
ਇੰਨਾ ਹੀ ਨਹੀਂ, ਫਿਲਮ 'ਚ ਯੋ-ਯੋ ਹਨੀ ਸਿੰਘ ਅਤੇ ਰਾਜਪਾਲ ਯਾਦਵ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ। ਫਿਲਮ ਦਾ ਨਿਰੇਦਸ਼ਨ ਪ੍ਰਭੂਦੇਵਾ ਕਰ ਰਹੇ ਹਨ। 'ਰਾਊਡੀ ਰਾਠੌਰ' ਦੀ ਸਫਲਤਾ ਤੋਂ ਬਾਅਦ ਅਕਸ਼ੈ ਅਤੇ ਪ੍ਰਭੂ ਦੀ ਜੋੜੀ ਇਕ ਵਾਰ ਫਿਰ ਪਰਦੇ 'ਤੇ ਦਰਸ਼ਕਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰੇਗੀ।
ਇਸ ਫਿਲਮ ਨੂੰ ਸਾਲ 2008 ਦੀ ਹਿੱਟ ਕਾਮੇਡੀ ਫਿਲਮ 'ਸਿੰਘ ਇਜ਼ ਕਿੰਗ' ਦਾ ਸੀਕਵਲ ਦੱਸਿਆ ਜਾ ਰਿਹਾ ਹੈ। ਫਿਲਮ ਅਗਲੇ ਸਾਲ ਤਕ ਹੀ ਰਿਲੀਜ਼ ਹੋ ਸਕੇਗੀ।
ਸੋਨਮ ਸਾਹਮਣੇ 'ਨਰਵਸ' ਸਲਮਾਨ
NEXT STORY