ਮੁੰਬਈ- ਫਿਲਮ 'ਜਿਦ' ਨਾਲ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਪ੍ਰਿਯੰਕਾ ਚੋਪੜਾ ਦੀ ਭੈਣ ਬਾਰਬੀ ਹਾਂਡਾ ਫਿਲਮ ਇੰਡਸਟਰੀ 'ਚ ਕਦਮ ਰੱਖ ਰਹੀ ਹੈ। ਇਸ ਫਿਲਮ 'ਚ ਬਾਰਬੀ ਨੇ ਜ਼ਬਰਦਸਤ ਇੰਟੀਮੇਟ ਸੀਨ ਦਿੱਤੇ ਹਨ। ਹੁਣ ਦੇਖਣਾ ਇਹ ਹੈ ਕਿ ਦਰਸ਼ਕਾਂ ਨੂੰ ਬਾਬਰੀ ਦਾ ਇਹ ਹੌਟ ਅਵਤਾਰ ਕਿੰਨਾ ਪਸੰਦ ਆਵੇਗਾ ਇਹ ਫਿਲਮ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲਗੇਗਾ। ਮੁੰਬਈ ਆਉਣ ਤੋਂ ਪਹਿਲਾਂ ਬਾਰਬੀ ਫੈਸ਼ਨ ਡਾਈਜ਼ਨਰ ਦਾ ਕੋਰਸ ਕਰ ਚੁੱਕੀ ਅਤੇ ਬਿਜ਼ਨੈੱਸ ਐਡਮਿਨੀਸਟ੍ਰੇਸ਼ਨ 'ਚ ਬੈਚਲਰ ਦੀ ਡਿਗਰੀ ਹਾਸਲ ਕਰ ਚੁੱਕੀ ਹੈ। ਬਾਰਬੀ ਨੂੰ ਆਪਣਾ ਨਾਂ ਮਨਾਰਾ ਬਹੁਤ ਪਸੰਦ ਹੈ। ਅਨੁਭਵ ਮਾਧੁਰੀ ਦੀਕਸ਼ਿਤ ਦੇ ਬਹੁਤ ਵੱਡੇ ਫੈਨ ਹਨ ਇਸ ਲਈ ਉਨ੍ਹਾਂ ਨੇ ਹਾਂਡਾ ਨੂੰ ਅਜਿਹਾ ਕਰਨ ਲਈ ਕਿਹਾ ਸੀ। ਇਹ ਫਿਲਮ 28 ਨਵੰਬਰ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ 'ਚ ਕਰਣਵੀਰ ਅਤੇ ਬਾਰਬੀ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਵਿਵੇਕ ਅਗਨੀਹੋਤਰੀ ਵਲੋਂ ਨਿਰਦੇਸ਼ਿਤ ਇਸ ਫਿਲਮ ਦਾ ਨਿਰਮਾਣ ਅਨੁਭਵ ਸਿਨਹਾ ਨੇ ਕੀਤਾ ਹੈ। ਇਸ ਫਿਲਮ ਦੇ ਹੁਣ ਤੱਕ ਆਏ ਦੋਵਾਂ ਪੋਸਟਰਾਂ ਤੋਂ ਸਾਫ ਜ਼ਾਹਰ ਹੋ ਰਿਹਾ ਹੈ ਕਿ ਇਸ ਫਿਲਮ 'ਚ ਬਾਰਬੀ ਕਾਫੀ ਬੋਲਡ ਸੀਨ ਕਰਦੇ ਹੋਏ ਦਿਖਾਈ ਦੇਣ ਵਾਲੀ ਹੈ।
ਹਨੀ ਸਿੰਘ ਦੇ ਫੈਨਜ਼ ਲਈ ਬੁਰੀ ਖਬਰ (ਦੇਖੋ ਤਸਵੀਰਾਂ)
NEXT STORY