ਮੁੰਬਈ- ਪਾਲੀਵੁੱਡ ਦੇ ਮਸ਼ਹੂਰ ਰੈਪਰ ਅਤੇ ਗਾਇਕ ਹਨੀ ਸਿੰਘ ਪਿਛਲੇ 2 ਸਾਲਾਂ ਤੋਂ ਬਾਲੀਵੁੱਡ ਦੇ ਮਸ਼ਹੂਰ ਸੰਗੀਤਕਾਰ ਬਣ ਗਏ ਹਨ ਸਗੋਂ ਉਨ੍ਹਾਂ ਨੂੰ ਦਰਸ਼ਕਾਂ ਕੋਲੋਂ ਵੀ ਖੂਬ ਪਿਆਰ ਮਿਲ ਰਿਹਾ ਹੈ। ਹਨੀ ਕੰਮ 'ਚ ਬਹੁਤ ਹੀ ਰੁੱਝੇ ਰਹਿੰਦੇ ਹਨ ਅਤੇ ਪਿਛਲੇ ਕੁਝ ਸਾਲਾਂ ਤੋਂ ਉਹ ਆਪਣੇ ਲਈ ਸਮਾਂ ਨਹੀਂ ਕੱਢ ਪਾ ਰਹੇ ਹਨ। ਇਸ ਦੇ ਚੱਲਦਿਆਂ ਹੀ ਹੁਣ ਉਨ੍ਹਾਂ ਦੀ ਤਬੀਅਤ ਵਿਗੜ ਗਈ ਹੈ ਅਤੇ ਉਨ੍ਹਾਂ ਨੂੰ 2 ਮਹੀਨਿਆਂ ਤੱਕ ਪੂਰੀ ਤਰ੍ਹਾਂ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ। ਹਨੀ ਸਿੰਘ ਦੀ ਪਤਨੀ ਸ਼ਾਲਿਨੀ ਨੇ ਇਕ ਅੰਗਰੇਜ਼ੀ ਅਖਬਾਰ ਨਾਲ ਗੱਲਬਾਤ ਕਰਦੇ ਹੋਏ ਕਿਹਾ, ''ਜੁਲਾਈ ਤੋਂ ਹਨੀ ਨੂੰ ਤਣਾਅ ਦੇ ਚੱਲਦਿਆ ਸਿਹਤ ਨਾਲ ਸੰਬੰਧਤ ਕਾਫੀ ਸਮੱਸਿਆਵਾਂ ਆ ਰਹੀਆਂ ਹਨ। ਮੈਂ ਉਨ੍ਹਾਂ ਨੂੰ ਪਿਛਲੇ 10 ਸਾਲਾਂ ਤੋਂ ਦੇਖ ਰਹੀ ਹਾਂ ਕਿ ਉਹ ਹਰ ਸਮੇਂ ਮਿਊਜ਼ਿਕ ਕੰਪੋਜ਼ ਕਰਨ 'ਚ ਬਹੁਤ ਹੀ ਮਿਹਨਤ ਕਰਦੇ ਹਨ। ਉਹ ਆਪਣੇ ਕੰਮ 'ਚ ਪੂਰੀ ਤਰ੍ਹਾਂ ਰੁੱਝੇ ਰਹਿੰਦੇ ਹਨ, ਜਿਸ ਕਾਰਨ ਉਹ ਆਪਣੀ ਸਿਹਤ ਵੱਲ ਧਿਆਨ ਨਹੀਂ ਦੇ ਪਾ ਰਹੇ ਹਨ। ਉਨ੍ਹਾਂ ਨੂੰ ਘੱਟੋ-ਘੱਟ 45 ਦਿਨਾਂ ਤੱਕ ਦੁਨੀਆ ਤੋਂ ਦੂਰ ਰਹਿ ਕੇ ਬੈੱਡ-ਰੈਸਟ ਕਰਨ ਦੀ ਲੋੜ ਹੈ। ਉਨ੍ਹਾਂ ਦਾ ਬੱਲਡ ਪ੍ਰੈਸ਼ਰ ਘੱਟਦਾ-ਵੱਧਦਾ ਪਿਆ ਹੈ। ਉਨ੍ਹਾਂ ਦੀ ਦਿਲ ਦੀ ਧੜਕਨ ਵੀ ਠੀਕ ਨਹੀਂ ਹੈ ਅਤੇ ਡਾਕਟਰਾਂ ਨੇ ਉਨ੍ਹਾਂ ਨੂੰ ਕੋਈ ਵੀ ਕੰਮ ਨਾ ਕਰਨ ਦੀ ਸਲਾਹ ਦਿੱਤੀ ਹੈ।''
ਸ਼ਾਲਿਨੀ ਨੇ ਕਿਹਾ, ''ਉਨ੍ਹਾਂ ਲਈ ਇਸ ਗੱਲ ਨੂੰ ਸਵੀਕਾਰ ਕਰਨਾ ਮੁਸ਼ਕਿਲ ਹੈ ਕਿ ਉਹ ਠੀਕ ਨਹੀਂ ਹਨ ਇਸ ਲਈ ਸਾਨੂੰ ਉਨ੍ਹਾਂ 'ਤੇ ਆਰਾਮ ਕਰਨ ਦਾ ਦਬਾਅ ਬਣਾਉਣਾ ਹੈ। ਦੂਜੇ ਪਾਸੇ ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਹਨੀ ਸਿੰਘ ਆਰਾਮ ਨਹੀਂ ਕਰਦੇ ਹਨ ਤਾਂ ਉਨ੍ਹਾਂ ਦੀ ਸਿਹਤ ਹੋਰ ਵੀ ਖਰਾਬ ਹੋ ਸਕਦੀ ਹੈ।
ਕਾਲੇ ਹਿਰਨ ਦੇ ਸ਼ਿਕਾਰ ਮਾਮਲੇ 'ਚ ਸਲਮਾਨ ਲਈ ਵਧੀਆਂ ਮੁਸੀਬਤਾਂ
NEXT STORY