ਮੁੰਬਈ- ਅਦਾਕਾਰਾ ਨੀਤੂ ਚੰਦਰਾ ਚੇਤਨ ਭਗਤ ਦੇ ਰਿਲੀਜ਼ਿੰਗ ਨਾਵਲ 'ਹਾਰਫ ਗਰਲਫ੍ਰੈਂਡ' ਨੂੰ ਪੜ੍ਹਨ ਤੋਂ ਬਾਅਦ ਕਾਫੀ ਨਾਰਾਜ਼ ਲੱਗ ਰਹੀ ਹੈ। ਬਿਹਾਰ ਨਾਲ ਤਾਲੁਕ ਰੱਖਣ ਵਾਲੀ ਅਦਾਕਾਰਾ ਨੇ ਫੇਸਬੁਕ 'ਤੇ ਆਪਣੀ ਨਰਾਜ਼ਗੀ ਜ਼ਾਹਿਰ ਕੀਤੀ ਹੈ। ਨੀਤੂ ਨੇ ਲਿਖਿਆ ਹੈ ਕਿ ਉਸ ਨੇ ਆਪਣੇ ਬਿਹਾਰੀ ਹੀਰੋ ਨੂੰ ਅੰਗਰੇਜ਼ੀ 'ਚ ਖਰਾਬ ਦਿਖਾਇਆ ਹੈ, ਜੋ ਡੁੰਮਰਾਂਵ ਤੋਂ ਆਉਂਦਾ ਹੈ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹੈ ਕਿ ਇਸ ਦੇਸ਼ 'ਚ ਪਹਿਲਾਂ ਅੰਗਰੇਜ਼ੀ ਨਾਵਲ 1793 'ਚ ਬਿਹਾਰ 'ਚ ਭੋਜਪੁਰ ਦੇ ਰਹਿਣ ਵਾਲੇ ਦੀਨ ਮੁਹੰਮਦ ਨੇ ਲਿਖਿਆ ਸੀ। ਤੁਸੀਂ ਅਸਫਲ ਰਹੇ ਚੇਤਨ। ਬਿਹਾਰੀਆਂ ਦੀ ਅੰਗਰੇਜ਼ੀ ਤੁਹਾਡੀ ਕਲਪਨਾ ਤੋਂ ਕਿਤੇ ਜ਼ਿਆਦਾ ਬਿਹਤਰ ਹੈ । ਭਗਤ ਭਾਈ, ਬਿਹਾਰ ਦੀ ਅੱਖ ਤੋਂ ਦੇਖਿਆ ਜਾ ਕੇ, ਖਾਲੀ ਕੰਨ ਤੋਂ ਨਾ ਸੁਣੋ। ਹੁਣ ਇਹ ਦੇਖਣਾ ਵਾਕਏ ਦਿਲਚਸਪ ਹੋਵੇਗਾ ਇਕ ਇਸ 'ਤੇ ਚੇਨਤ ਭਗਤ ਦੀ ਕੀ ਪ੍ਰਤੀਕਿਰਿਆ ਆਉਂਦੀ ਹੈ।
ਵਿਦੇਸ਼ੀ ਬੁਆਏਫ੍ਰੈਂਡ ਨਾਲ ਨਾਤਾ ਤੋੜ ਨੇਹਾ ਫਿਰ ਚੋਂ ਹੋਈ ਸਿੰਗਲ
NEXT STORY