ਮੁੰਬਈ- ਬਾਲੀਵੁੱਡ ਅਭਿਨੇਤੀ ਨੇਹਾ ਧੂਪੀਆ ਆਪਣੇ ਵੇਨੇਜੁਏਲਾ ਦੇ ਬੁਆਏਫ੍ਰੈਂਡ ਜੇਮਸ ਸਿਲਵੈਸਟਰ ਤੋਂ ਹੁਣ ਵੱਖ ਹੋ ਗਈ ਹੈ। ਉਹ ਦੋਵੇਂ ਪਿਛਲੇ 3 ਸਾਲਾਂ ਤੋਂ ਰਿਲੈਸ਼ਨਸ਼ਿਪ 'ਚ ਸਨ ਅਤੇ ਜੇਮਸ ਨੇਹਾ ਲਈ ਭਾਰਤ 'ਚ ਹੀ ਰਹਿ ਰਹੇ ਸਨ ਪਰ ਕੁਝ ਮਹੀਨੇ ਪਹਿਲਾਂ ਉਹ ਯੂ. ਐੱਸ. ਵਾਪਸ ਚਲੇ ਗਏ। ਇਸ ਕੱਪਲ ਦੇ ਕਰੀਬੀ ਦੋਸਤ ਨੇ ਦੇਸਿਆ ਕਿ ਇਥੋਂ ਹੀ ਉਨ੍ਹਾਂ ਦੇ ਰਿਸ਼ਤੇ 'ਚ ਪਰੇਸ਼ਾਨੀਆਂ ਸ਼ੁਰੂ ਹੋਈਆਂ ਸਨ। ਜੇਮਸ ਦੇ ਵਾਪਸ ਜਾਣ ਤੋਂ ਬਾਅਦ ਦੋਹਾਂ ਵਿਚਾਲੇ ਤਕਰਾਰ ਹੋ ਗਈ ਸੀ। ਉਨ੍ਹਾਂ ਨੇ ਲਾਂਗ ਡਿਸਟੈਂਸ ਰਿਲੇਸ਼ਨਸ਼ਿਪ ਜਾਰੀ ਰੱਖਣ ਦੀ ਕੋਸ਼ਿਸ ਕੀਤੀ ਪਰ ਇਹ ਵਰਕਆਊਟ ਨਾ ਹੋ ਸਕਾ। ਨੇਹਾ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਸ ਨੇ ਕਿਹਾ, ''ਹਾਂ ਜਿੰਮੀ ਵਾਸ਼ਿੰਗਟਨ ਚਲੇ ਗਏ ਹਨ ਅਤੇ ਇਸ ਤੋਂ ਇਲਾਵਾ ਮੈਂ ਨਿੱਜੀ ਜ਼ਿੰਦਗੀ ਬਾਰੇ ਕੁਝ ਵੀ ਨਹੀਂ ਕਹਿ ਸਕਦੀ।'' ਜ਼ਿਕਰਯੋਗ ਹੈ ਕਿ ਨੇਹਾ ਧੂਪੀਆ ਇਸ ਤੋਂ ਪਹਿਲਾਂ ਸਕਵੇਸ਼ ਪਲੇਅਰ ਰਿਤਵਿਕ ਭੱਟਾਚਾਰੀਆ ਨਾਲ ਡੇਟ ਕਰ ਚੁੱਕੀ ਹੈ। ਉਨ੍ਹਾਂ ਦੋਹਾਂ ਦਾ 10 ਸਾਲ ਪੁਰਾਣਾ ਰਿਸ਼ਤਾ ਜੂਨ 2003 'ਚ ਖਤਮ ਹੋ ਗਿਆ ਸੀ।
ਪ੍ਰਿਯੰਕਾ ਦੀ ਭੈਣ ਨੇ ਪਹਿਲੀ ਫਿਲਮ 'ਚ ਹੀ ਕੀਤੀਆਂ ਬੋਲਡਨੈੱਸ ਦੀਆਂ ਸਾਰੀਆਂ ਹੱਦਾਂ ਪਾਰ(ਦੇਖੋ ਤਸਵੀਰਾਂ)
NEXT STORY