ਭਾਵੇਂ ਤੁਸੀਂ ਰਾਤ ਨੂੰ ਸੌਣ ਲਈ ਲੇਟੇ ਹੋਵੋ ਜਾਂ ਕੋਈ ਜ਼ਰੂਰੀ ਕੰਮ ਨਿਪਟਾ ਰਹੇ ਹੋ, ਅਜਿਹੇ 'ਚ ਫੋਨ 'ਤੇ ਮੈਸੇਜ ਦੀ ਆਵਾਜ਼ ਆਉਂਦੀ ਹੈ ਤਾਂ ਤੁਹਾਨੂੰ ਲੱਗਦਾ ਹੈ ਕਿ ਕਿਤੇ ਕੋਈ ਜ਼ਰੂਰੀ ਮੈਸੇਜ ਨਾ ਹੋਵੇ। ਤੁਸੀਂ ਸਾਰੇ ਕੰਮ ਛੱਡ ਕੇ ਉਸਨੂੰ ਚੈੱਕ ਕਰਦੇ ਹੋ ਤਾਂ ਪਤਾ ਲੱਗਦਾ ਹੈ ਕਿ ਸੋਸ਼ਲ ਨੈੱਟਵਰਕਿੰਗ ਜਾਂ ਮੈਸੇਜ ਬਾਕਸ 'ਚ ਕਿਸੇ ਨੇ ਸੈਲਫੀ ਅਪਲੋਡ ਕੀਤੀ ਹੈ, ਉਹ ਤੁਹਾਡੇ ਕੁਮੈਂਟ ਦੀ ਉਡੀਕ ਕਰਦਾ ਹੈ ਕਿ ਕਿਵੇਂ ਲੱਗੀ। ਅਜਿਹੇ 'ਚ ਤੁਹਾਨੂੰ ਸਮਝ ਨਹੀਂ ਆਉਂਦਾ ਕਿ ਕੀ ਕਰੀਏ। ਫਿਰ ਸ਼ੁਰੂ ਹੁੰਦਾ ਹੈ ਪ੍ਰਤੀਕਿਰਿਆਵਾਂ ਦੇ ਮੈਸੇਜ ਦਾ ਦੌਰ। ਲਾਈਕਸ ਮਿਲਣ 'ਤੇ ਸਮਾਈਲ ਚਿਹਰਾ ਅਤੇ ਡਿਸਲਾਈਕਸ ਮਿਲਣ 'ਤੇ ਫੋਟੋ ਪਾਉਣ ਵਾਲੇ ਦਾ ਉਦਾਸ ਚਿਹਰਾ ਦੇਖਣ ਨੂੰ ਮਿਲਿਆ। ਇਹ ਹੈ ਅੱਜ ਦੇ ਨੌਜਵਾਨ ਜਿਨ੍ਹਾਂ ਨੂੰ ਸੈਲਫੀ ਦਾ ਖੁਮਾਰ ਹੈ।
ਇਹ ਕਿਹੋ ਜਿਹੀ ਦੀਵਾਨਗੀ
ਇਨ੍ਹੀਂ ਦਿਨੀਂ ਸੈਲਫੀ ਸ਼ਬਦ ਹਰ ਕਿਸੇ ਦੀ ਜ਼ੁਬਾਨ 'ਤੇ ਹੈ ਅਤੇ ਨੌਜਵਾਨ ਖੁਦ ਨੂੰ ਬਾਹਰ ਦੀ ਦੁਨੀਆ ਨਾਲ ਜੋੜਨ ਦੀ ਬਜਾਏ ਸੋਸ਼ਲ ਨੈੱਟਵਰਕਿੰਗ ਨਾਲ ਜੁੜਦੇ ਹਨ। ਇਕ ਕਲਿਕ ਨੇ ਸਭ ਕੁਝ ਆਸਾਨ ਬਣਾ ਦਿੱਤਾ ਹੈ। ਇਹੀ ਕਾਰਨ ਹੈ ਕਿ ਸੈਲਫੀ ਕਲਚਰ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ। ਫੋਨ 'ਤੇ ਖੁਦ ਦੀਆਂ ਤਸਵੀਰਾਂ ਖਿੱਚ ਕੇ ਉਸ ਨੂੰ ਸੋਸ਼ਲ ਸਾਈਟ 'ਤੇ ਪੋਸਟ ਕਰਨਾ ਇਕ ਨਵੇਂ ਟ੍ਰੈਂਡ ਦੇ ਰੂਪ 'ਚ ਉਭਰਿਆ ਹੈ।
ਆਤਮਵਿਸ਼ਵਾਸ 'ਤੇ ਹੁੰਦੈ ਅਸਰ
ਜ਼ਿਆਦਾਤਰ ਨੌਜਵਾਨ ਇਸ ਗੱਲ ਤੋਂ ਅਣਜਾਣ ਹਨ ਕਿ ਉਨ੍ਹਾਂ ਨੂੰ ਮਿਲਦੇ ਲਾਈਕਸ ਜਾਂ ਡਿਸਲਾਈਕਸ ਕਾਰਨ ਉਨ੍ਹਾਂ ਦੇ ਸੋਚਣ ਅਤੇ ਫੈਸਲਾ ਲੈਣ ਦੀ ਸਮਰੱਥਾ ਵੀ ਪ੍ਰਭਾਵਿਤ ਹੁੰਦੀ ਹੈ। ਅਜਿਹੇ ਨੌਜਵਾਨ ਆਪਣਾ ਆਤਮਵਿਸ਼ਵਾਸ ਤਾਂ ਗੁਆਉਣ ਲੱਗਦੇ ਹਨ, ਨਾਲ ਹੀ ਆਪਣੇ ਪ੍ਰਤੀ ਨੈਗੇਟਿਵ ਸੋਚ ਵੀ ਪੈਦਾ ਕਰ ਲੈਂਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਪਰਸਨੈਲਿਟੀ 'ਚ ਕੋਈ ਕਮੀ ਹੈ ਤਾਂ ਹੀ ਜ਼ਿਆਦਾਤਰ ਲੋਕ ਉਨ੍ਹਾਂ ਨੂੰ ਰਿਪਲਾਈ ਨਹੀਂ ਦਿੰਦੇ ਜਾਂ ਡਿਸਲਾਈਕਸ ਕਰ ਦਿੰਦੇ ਹਨ। ਖੁਦ ਨੂੰ ਸਿੱਧ ਕਰਨ ਦੇ ਜਨੂੰਨ 'ਚ ਉਹ ਜ਼ਿਆਦਾ ਤੋਂ ਜ਼ਿਆਦਾ ਸੈਲਫੀ ਖਿੱਚਣ ਅਤੇ ਲੋਡ ਕਰਨ 'ਚ ਆਪਣਾ ਸਮਾਂ ਬਿਤਾਉਂਦੇ ਹਨ ਜਿਸ ਨਾਲ ਉਨ੍ਹਾਂ ਦੇ ਹੋਰ ਕੰਮ ਵੀ ਪ੍ਰਭਾਵਿਤ ਹੁੰਦੇ ਹਨ।
ਲਾਈਕਸ ਦੀ ਤਮੰਨਾ
ਸੋਸ਼ਲ ਨੈੱਟਵਰਕਿੰਗ ਸਾਈਟ 'ਤੇ ਫੋਟੋ ਪੋਸਟ ਕਰਨਾ ਅਤੇ ਫਿਰ ਦੋਸਤਾਂ ਤੋਂ ਲਾਈਕ ਹਾਸਲ ਕਰਨਾ ਜਿਵੇਂ ਕੋਈ ਇਨਾਮ ਹਾਸਲ ਕਰਨ ਜਿਹਾ ਲੱਗਦਾ ਹੈ। ਇਹ ਸੁਭਾਵਿਕ ਵੀ ਹੈ। ਜਦੋਂ ਸਾਨੂੰ ਕਿਸੇ ਕੰਮ ਦੇ ਲਈ ਕੋਈ ਤਾਰੀਫ ਮਿਲਦੀ ਹੈ ਤਾਂ ਅਸੀਂ ਉਹ ਕੰਮ ਵਾਰ-ਵਾਰ ਕਰਦੇ ਹਾਂ।
ਲਾਈਕਸ ਪਾਉਣਾ ਵੀ ਇਸੇ ਤਰ੍ਹਾਂ ਦਾ ਹੈ। ਕੁਝ ਲੋਕ ਇਸ ਗੱਲ ਤੋਂ ਸੰਤੁਸ਼ਟ ਹੋ ਜਾਂਦੇ ਹਨ ਕਿ ਉਨ੍ਹਾਂ ਦੀ ਸੈਲਫੀ ਨੂੰ ਲਾਈਕਸ ਮਿਲੇ ਜਦਕਿ ਬਾਕੀ ਇਸੇ ਕੋਸ਼ਿਸ਼ 'ਚ ਰਹਿੰਦੇ ਹਨ ਕਿ ਉਨ੍ਹਾਂ ਨੂੰ ਵੱਧ ਤੋਂ ਵੱਧ ਲਾਈਕਸ ਮਿਲਣ। ਇਸੇ ਚਾਹਤ 'ਚ ਉਹ ਵੱਖ-ਵੱਖ ਪੋਜ਼ ਰਾਹੀਂ ਫੋਟੋ ਪੋਸਟ ਕਰਦੇ ਚਲੇ ਜਾਂਦੇ ਹਨ।
ਡਿਜ਼ਾਈਨਰ ਸਲੀਵਸ ਦਾ ਟ੍ਰੈਂਡ
NEXT STORY