ਜਦੋਂ ਤੋਂ ਸੋਨਾਕਸ਼ੀ ਨੇ ਬਾਲੀਵੁੱਡ 'ਚ ਪੈਰ ਧਰਿਆ ਹੈ ਸਭ ਤੋਂ ਵੱਧ ਚਰਚਾ ਅਤੇ ਆਲੋਚਨਾ ਉਸਦੇ ਭਾਰ ਨੂੰ ਲੈ ਕੇ ਹੁੰਦੀ ਰਹੀ ਹੈ। ਲੰਮੇ ਸਮੇਂ ਤਕ ਸੋਨਾਕਸ਼ੀ ਨੇ ਇਨ੍ਹਾਂ ਗੱਲਾਂ ਬਾਰੇ ਚੁੱਪ ਵੱਟੀ ਰੱਖੀ ਪਰ ਲੱਗਦਾ ਹੈ ਕਿ ਹੁਣ ਉਸਦੇ ਸਬਰ ਦਾ ਬੰਨ੍ਹ ਟੁੱਟ ਗਿਆ ਹੈ। ਇਸ ਲਈ ਉਸ ਨੇ ਇਕ ਸੋਸ਼ਲ ਨੈੱਟਵਰਕਿੰਗ ਸਾਈਟ ਦੇ ਆਪਣੇ ਅਕਾਊਂਟ 'ਤੇ ਇਕ ਪਿੰਜਰ ਦੀ ਫੋਟੋ ਪਾ ਕੇ ਉਨ੍ਹਾਂ ਲੋਕਾਂ ਨੂੰ ਕਰਾਰਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਜੋ ਹੁਣ ਤਕ ਉਸ ਦੀ ਫਿਗਰ ਦੀ ਆਲੋਚਨਾ ਕਰ ਰਹੇ ਹਨ।
ਇੰਨੇ ਸਮੇਂ ਤਕ ਖੁਦ ਨੂੰ ਇਸ ਮੁੱਦੇ 'ਤੇ ਚੁੱਪ ਰੱਖਣ ਬਾਰੇ ਸੋਨਾਕਸ਼ੀ ਕਹਿੰਦੀ ਹੈ,''ਆਖਿਰ ਹਰ ਗੱਲ ਦੀ ਇਕ ਹੱਦ ਹੁੰਦੀ ਹੈ। ਹੁਣ ਬਹੁਤ ਹੋ ਗਿਆ। ਲੋਕ ਸੋਸ਼ਲ ਨੈੱਟਵਰਕਿੰਗ 'ਤੇ ਗੁੰਮਨਾਮ ਬਣ ਕੇ ਕਿਸੇ ਬਾਰੇ ਕੁਝ ਵੀ ਲਿਖ ਦਿੰਦੇ ਹਨ। ਕਿਸੇ ਦੀ ਵੀ ਆਲੋਚਨਾ ਕਰਨ 'ਚ ਕੋਈ ਬੁਰਾਈ ਨਹੀਂ ਹੈ ਪਰ ਇਸ ਦੇ ਬਹਾਨੇ ਕਿਸੇ ਨਾਲ ਆਪਣੀ ਨਿਜੀ ਖੁੰਦਕ ਨਹੀਂ ਕੱਢਣੀ ਚਾਹੀਦੀ। ਕਿਸੇ ਨੂੰ ਹੱਕ ਨਹੀਂ ਹੈ ਕਿ ਉਹ ਕਿਸੇ ਨੂੰ ਇਹ ਸਲਾਹ ਦੇਵੇ ਕਿ ਉਸ ਨੂੰ ਕਿਹੋ ਜਿਹਾ ਦਿੱਸਣਾ ਚਾਹੀਦਾ ਜਾਂ ਉਸ ਦਾ ਭਾਰ ਕਿੰਨਾ ਹੋਣਾ ਚਾਹੀਦਾ ਹੈ।''
'ਬੰਬਈਰਿਆ' ਕਰੇਗੀ ਰਿਚਾ
NEXT STORY