ਹੁਣੇ ਜਿਹੇ ਫਿਲਮ 'ਤਮੰਚੇ' ਰਾਹੀਂ ਆਪਣੇ ਅਭਿਨੈ ਦੇ ਜਲਵੇ ਦਿਖਾ ਚੁੱਕੀ ਰਿਚਾ ਚੱਢਾ ਛੇਤੀ ਹੀ ਬ੍ਰਿਟਿਸ਼ ਦੀ ਫਿਲਮ 'ਚ ਦਿਖਾਈ ਦੇਵੇਗੀ। ਫਿਲਮ ਦਾ ਨਾਂ 'ਬੰਬਈਰਿਆ' ਹੈ ਜਿਸ 'ਚ ਉਸ ਦੇ ਆਪੋਜ਼ਿਟ ਅਕਸ਼ੈ ਓਬਰਾਏ ਹੈ। ਜਿਵੇਂ ਕਿ ਫਿਲਮ ਦੇ ਨਾਂ ਤੋਂ ਹੀ ਪਤਾ ਲੱਗਦਾ ਹੈ ਕਿ ਇਹ ਫਿਲਮ ਮੁੰਬਈ ਨੂੰ ਸਮਰਪਿਤ ਹੋਵੇਗੀ ਅਤੇ ਇਸ ਦੀ ਸ਼ੂਟਿੰਗ ਵੀ ਮੁੰਬਈ 'ਚ ਕੀਤੀ ਜਾਵੇਗੀ। ਇਸ ਨੂੰ ਇਕ ਨਵੀਂ ਨਿਰਦੇਸ਼ਿਕਾ ਪੀਆ ਸੁਕੰਨਿਆ ਨਿਰਦੇਸ਼ਿਤ ਕਰੇਗੀ। ਫਿਲਮ ਦਾ ਬ੍ਰਿਟਿਸ਼ ਸਬੰਧ ਹੈ ਕਿ ਇਸ ਨੂੰ ਭਾਰਤੀ ਮੂਲ ਦੇ ਬ੍ਰਿਟਿਸ਼ ਨਿਰਮਾਤਾ ਮਾਈਕਲ ਬਾਰਡ ਤਿਆਰ ਕਰ ਰਹੇ ਹਨ।
ਹੁਣੇ ਜਿਹੇ ਮਾਈਕਲ ਨੇ ਕਿਹਾ ਸੀ ਕਿ ਭਾਵੇਂ ਫਿਲਮ ਦਾ ਨਿਰਮਾਣ ਬ੍ਰਿਟਿਸ਼ ਤਰੀਕਿਆਂ ਨਾਲ ਹੋ ਰਿਹਾ ਹੈ ਪਰ ਰਿਚਾ ਅਤੇ ਅਕਸ਼ੈ ਦੋਵੇਂ ਹਿੰਦੀ ਸਿਨੇਮਾ ਦੇ ਉਭਰਦੇ ਸਿਤਾਰੇ ਹਨ। ਇਸੇ ਲਈ ਉਨ੍ਹਾਂ ਨੂੰ ਇਸ ਫਿਲਮ 'ਚ ਲਿਆ ਗਿਆ ਹੈ। ਫਿਲਮ 'ਚ ਹੋਰ ਬਿਹਤਰੀਨ ਕਲਾਕਾਰ ਦਿਖਾਈ ਦੇਣਗੇ ਜਿਨ੍ਹਾਂ ਦੇ ਨਾਂ ਅਜੇ ਦੱਸੇ ਨਹੀਂ ਗਏ ਹਨ। ਮਾਈਕਲ ਦਾ ਕਹਿਣਾ ਹੈ ਕਿ ਨਿਰਦੇਸ਼ਕਾ ਪੀਆ ਅਤੇ ਉਹ ਦੋਵੇਂ ਦਿਲੋਂ ਪੂਰੀ ਤਰ੍ਹਾਂ ਹਿੰਦੁਸਤਾਨੀ ਹਨ ਅਤੇ ਉਨ੍ਹਾਂ ਦੇ ਜੀਵਨ ਦਾ ਮੁੰਬਈ ਇਕ ਅਹਿਮ ਹਿੱਸਾ ਰਿਹਾ ਹੈ ਨਾਲ ਹੀ ਇਸ ਫਿਲਮ ਦੀ ਕਹਾਣੀ ਇਕ ਸੱਚੀ ਘਟਨਾ 'ਤੇ ਆਧਾਰਿਤ ਹੈ ਜੋ ਕਿ ਮੁੰਬਈ 'ਚ ਵਾਪਰੀ ਸੀ। ਇਸ ਫਿਲਮ 'ਚ ਆਪਣੀ ਭੂਮਿਕਾ ਨੂੰ ਲੈ ਕੇ ਰਿਚਾ ਬਹੁਤ ਉਤਸ਼ਾਹਿਤ ਹੈ। ਉਸ ਦਾ ਕਹਿਣਾ ਹੈ ਕਿ ਇਸ ਫਿਲਮ 'ਚ ਉਸ ਨੂੰ ਆਕਰਸ਼ਿਤ ਕਰਨ ਵਾਲੀ ਖਾਸ ਗੱਲ ਇਸ ਫਿਲਮ ਦੀ ਯੂਨੀਵਰਸਲ ਅਪੀਲ ਹੈ।
ਉਹ ਕਹਿੰਦੀ ਹੈ,''ਮੈਂ ਫਿਲਮ ਰਾਹੀਂ ਮਾਈਕਲ ਅਤੇ ਪੀਆ ਨਾਲ ਰਚਨਾਤਮਕ ਤੌਰ 'ਤੇ ਜੁੜ ਕੇ ਬਹੁਤ ਉਤਸ਼ਾਹਿਤ ਹਾਂ। ਉਸ ਕੋਲ ਸ਼ਾਨਦਾਰ ਕਹਾਣੀ ਹੈ। ਆਪਣੀਆਂ ਫਿਲਮਾਂ ਨੂੰ ਚੁਣਨ ਲਈ ਮੈਂ ਸੁਚੇਤ ਰਹਿੰਦੀ ਹਾਂ। ਮੈਨੂੰ ਲੱਗਦਾ ਹੈ ਕਿ ਹੁਣ ਦੇ ਦਿਨਾਂ 'ਚ ਮੇਰੇ ਦੁਆਰਾ ਪੜ੍ਹੀ ਗਈ ਇਹ ਸਕ੍ਰਿਪਟ ਸਭ ਤੋਂ ਸ਼ਾਨਦਾਰ ਹੈ।''
ਸਿੱਧੀ ਗੱਲ ਕਰਦੀ ਹਾਂ : ਅਨੁਸ਼ਕਾ ਸ਼ਰਮਾ
NEXT STORY