ਸੋਨਮ ਕਪੂਰ ਮੰਨਦੀ ਹੈ ਕਿ ਉਸ ਦੀਆਂ ਕਈ ਗੱਲਾਂ ਇਕ ਤੋਂ ਦੂਸਰੇ ਤਕ ਪਹੁੰਚਦੇ-ਪਹੁੰਚਦੇ ਆਪਣਾ ਮਤਲਬ ਬਦਲ ਲੈਂਦੀਆਂ ਹਨ ਅਤੇ ਅਕਸਰ ਉਸ ਦੀਆਂ ਗੱਲਾਂ ਦਾ ਗਲਤ ਮਤਲਬ ਕੱਢ ਲਿਆ ਜਾਂਦਾ ਹੈ। ਉਹ ਉਸ ਖਬਰ 'ਤੇ ਆਪਣੀ ਪ੍ਰਤਿਕਿਰਿਆ ਦੇ ਰਹੀ ਸੀ ਜਿਸ 'ਚ ਉਸ ਵਲੋਂ ਲਿਖਿਆ ਗਿਆ ਸੀ ਕਿ ਲੋਕ ਭੁੱਲ ਚੁੱਕੇ ਹਨ ਕਿ ਉਹ ਇਕ ਅਭਿਨੇਤਰੀ ਅਤੇ ਉਸ ਨੂੰ ਫੈਸ਼ਨ ਆਈਕਨ ਸਮਝਿਆ ਜਾਣ ਲੱਗਾ ਹੈ।
ਇਸ ਖਬਰ ਨੂੰ ਗਲਤ ਦਸਦੇ ਹੋਏ ਸੋਨਮ ਕਹਿੰਦੀ ਹੈ, ''ਮੈਂ ਅਜਿਹੀ ਗੱਲ ਕੀਤੀ ਹੀ ਨਹੀਂ। ਤੁਸੀਂ ਜਾਣਦੇ ਹੋ ਕਿ ਕਿਵੇਂ ਇਕ ਤੋਂ ਦੂਸਰੇ ਤਕ ਜਾਂਦੇ-ਜਾਂਦੇ ਗੱਲਾਂ ਦਾ ਗਲਤ ਮਤਲਬ ਕੱਢ ਲਿਆ ਜਾਂਦਾ ਹੈ। ਮੈਂ ਤਾਂ ਇਹ ਕਿਹਾ ਸੀ ਕਿਉਂਕਿ ਮੈਂ ਘੱਟ ਫਿਲਮਾਂ ਕਰ ਰਹੀ ਹਾਂ ਤਾਂ ਫਿਲਮਾਂ ਤੋਂ ਇਲਾਵਾ ਮੇਰੇ ਕੰਮ ਦੀ ਚਰਚਾ ਜ਼ਿਆਦਾ ਹੋਣ ਲੱਗੀ ਹੈ।'' ਉਸ ਦੀ ਫਿਲਮ ਖੂਬਸੂਰਤ ਤਕਰੀਬਨ ਇਕ ਸਾਲ ਬਾਅਦ ਰਿਲੀਜ਼ ਹੋਈ। ਹੁਣ ਉਹ ਸਲਮਾਨ ਦੇ ਆਪੋਜ਼ਿਟ ਫਿਲਮ 'ਪ੍ਰੇਮ ਰਤਨ ਧਨ ਪਾਓ' 'ਚ ਦਿਖਾਈ ਦੇਵੇਗੀ।
ਸੋਨਾਕਸ਼ੀ ਦਾ ਕਰਾਰਾ ਜਵਾਬ
NEXT STORY