ਦੀਪਿਕਾ ਪਾਦੁਕੋਣ ਪਿਛਲੇ ਕੁਝ ਸਾਲਾਂ 'ਚ ਇਕ ਤੋਂ ਬਾਅਦ ਇਕ ਵੱਡੀਆਂ ਹਿਟ ਫਿਲਮਾਂ ਦੇ ਕੇ ਆਪਣੀ ਬਹੁਮੁਖੀ ਪ੍ਰਤਿਭਾ ਨੂੰ ਸਿੱਧ ਕਰ ਚੁੱਕੀ ਹੈ। ਉਸ ਦਾ ਕਹਿਣਾ ਹੈ ਕਿ ਉਸ ਦੇ ਕੰਮ ਦੀ ਪ੍ਰਸ਼ੰਸਾ ਹੀ ਸਭ ਤੋਂ ਜ਼ਿਆਦਾ ਮਹੱਤਵ ਰੱਖਦੀ ਹੈ।
ਦੀਪਿਕਾ ਕਹਿੰਦੀ ਹੈ, ''ਪ੍ਰਸ਼ੰਸਾ ਮਹੱਤਵਪੂਰਨ ਹੈ। ਅਸੀਂ ਕੰਮ ਕਿਸ ਲਈ ਕਰਦੇ ਹਾਂ? ਜੇਕਰ ਅਸੀਂ ਆਪਣੀ ਫਿਲਮ ਦੇ ਲਈ ਮਿਹਨਤ ਕਰਦੇ ਹਾਂ ਅਤੇ ਇਸਦੀ ਪ੍ਰਸ਼ੰਸਾ ਨਾ ਹੋਵੇ ਤਾਂ ਸਭ ਫਜ਼ੂਲ?''
ਉਸ ਨੇ ਕਿਹਾ, ''ਪੈਸਾ ਘੱਟ ਮਹੱਤਵਪੂਰਨ ਹੈ ਅਤੇ ਸਫਲਤਾ ਵੀ ਬਹੁਤ ਮਹੱਤਵਪੂਰਨ ਨਹੀਂ ਹੈ। ਸਾਨੂੰ ਜੋ ਪਿਆਰ ਅਤੇ ਪ੍ਰਸ਼ੰਸਾ ਮਿਲਦੀ ਹੈ ਉਹੀ ਜ਼ਿਆਦਾ ਕੀਮਤੀ ਹੈ।''
ਦੀਪਿਕਾ ਦਾ ਕਹਿਣਾ ਹੈ ਕਿ ਉਹ ਸਫਲਤਾ ਦਾ ਧਿਆਨ ਰੱਖ ਕੇ ਆਪਣੀਆਂ ਫਿਲਮਾਂ ਦੀ ਚੋਣ ਨਹੀਂ ਕਰਦੀ। ਉਸ ਦੇ ਅਨੁਸਾਰ, ''ਮੈਂ ਇਸ ਆਧਾਰ 'ਤੇ ਫਿਲਮਾਂ ਦੀ ਚੋਣ ਨਹੀਂ ਕਰਦੀ ਹਾਂ ਕਿ ਇਹ 100 ਕਰੋੜ ਰੁਪਏ ਦੀ ਕਮਾਈ ਕਰਨਗੀਆਂ ਜਾਂ 200 ਕਰੋੜ ਰੁਪਏ ਦੀ। ਜੇਕਰ ਅਜਿਹਾ ਹੁੰਦਾ ਤਾਂ ਅਸੀਂ ਗਲਤ ਕਾਰਨਾਂ ਲਈ ਵੀ ਫਿਲਮਾਂ ਕਰ ਰਹੇ ਹੁੰਦੇ। ਮੇਰੇ ਲਈ ਫਿਲਮਾਂ ਬਣਾਉਣ 'ਚ ਬਾਕਸ ਆਫਿਸ ਮਹੱਤਵਪੂਰਨ ਨਹੀਂ ਹੈ। ਤੁਹਾਨੂੰ ਆਪਣੇ ਦਿਲੋਂ ਫਿਲਮਾਂ ਦੀ ਚੋਣ ਕਰਨੀ ਹੁੰਦੀ ਹੈ। ਫਿਲਮ ਦੀ ਸਕ੍ਰਿਪਟ ਵੀ ਮਹੱਵਪੂਰਨ ਹੋਣੀ ਚਾਹੀਦੀ ਹੈ। ਫਿਲਮ ਦੀ ਕਿਸਮਤ ਵੱਖਰੀ ਗੱਲ ਹੈ ਪਰ ਮੈਨੂੰ ਪ੍ਰਤੀਕਿਰਿਆ ਦਾ ਆਨੰਦ ਲੈਣਾ ਚਾਹੀਦਾ ਹੈ।''
ਦੀਪਿਕਾ ਦੀ ਫਿਲਮ 'ਹੈਪੀ ਨਿਊ ਯੀਅਰ' ਦੀਵਾਲੀ 'ਤੇ ਰਿਲੀਜ਼ ਹੋ ਚੁੱਕੀ ਹੈ ਅਤੇ ਸਫਲਤਾ ਦੀਆਂ ਬੁਲੰਦੀਆਂ ਨੂੰ ਛੂਹ ਰਹੀ ਹੈ।
ਸੁੰਦਰ ਦਿਸਣ ਲਈ ਹਰ ਹਫਤੇ 30 ਲੱਖ ਖਰਚਦੀ ਹੈ ਰਿਹਾਨਾ
NEXT STORY