ਮਸ਼ਹੂਰ ਅਮਰੀਕੀ ਗਾਇਕਾ, ਅਭਿਨੇਤਰੀ ਤੇ ਫੈਸ਼ਨ ਡਿਜ਼ਾਈਨਰ ਹਾਲੀਵੁੱਡ 'ਚ ਸਭ ਤੋਂ ਸਟਾਈਲਿਸ਼ ਸਿਤਾਰਿਆਂ 'ਚੋਂ ਇਕ ਮੰਨੀ ਜਾਂਦੀ ਹੈ। ਉਸ ਦੇ ਬਾਰੇ ਦਿਲਚਸਪ ਖਬਰ ਇਹ ਹੈ ਕਿ ਉਹ ਹਰ ਹਫਤੇ ਆਪਣੇ ਆਪ ਨੂੰ ਸੰਵਾਰਨ ਲਈ 30 ਲੱਖ ਰੁਪਏ ਖਰਚ ਦਿੰਦੀ ਹੈ।
'ਅੰਬ੍ਰੇਲਾ, 'ਟੇਕ ਏ ਬੋ', 'ਡਿਸਟ੍ਰਬੀਆ' 'ਓਨਲੀ ਗਰਲ', ਆਦਿ ਕਈ ਸੁਪਰਹਿੱਟ ਗੀਤਾਂ ਨਾਲ ਮਸ਼ਹੂਰ ਹੋਈ 26 ਸਾਲਾ ਇਹ ਬਾਰਬੇਡੀਅਨ ਮੂਲ ਦੀ ਗਾਇਕਾ ਕਈ ਸੁੰਦਰਤਾ ਮਾਹਿਰਾਂ ਦੀਆਂ ਸੇਵਾਵਾਂ ਲੈਂਦੀ ਹੈ ਅਤੇ ਆਪਣੇ ਸਰੀਰ ਦੇ ਵੱਖ-ਵੱਖ ਅੰਗਾਂ ਦੀ ਸਜਾਵਟ ਲਈ ਖੂਬ ਪੈਸੇ ਖਰਚਦੀ ਹੈ।
ਇਕ ਸੂਤਰ ਅਨੁਸਾਰ, ''ਅੱਖਾਂ ਦੀ ਸੁੰਦਰਤਾ ਨਾਲ ਸਬੰਧਤ ਮਾਹਿਰ 24 ਘੰਟੇ ਉਸ ਕੋਲ ਉਪਲਬਧ ਰਹਿੰਦੇ ਹਨ ਕਿਉਂਕਿ ਰਿਹਾਨਾ ਲਈ ਇਹ ਕੋਈ ਅਸਾਧਾਰਨ ਗੱਲ ਨਹੀਂ ਹੈ। ਰਾਤ ਨੂੰ ਸੈਰ 'ਤੇ ਨਿਕਲਣ ਤੋਂ ਪਹਿਲਾਂ ਇਨ੍ਹਾਂ ਮਾਹਿਰਾਂ ਨੂੰ 11 ਵਜੇ ਵੀ ਬੁਲਾਵਾ ਭੇਜ ਦਿੰਦੀ ਹੈ। ਇੰਨਾ ਹੀ ਨਹੀਂ ਸੁੰਦਰਤਾ ਦੇ ਕਈ ਸਾਧਨਾਂ ਅਤੇ ਵਿਧੀਆਂ ਦੀ ਉਹ ਵਰਤੋਂ ਕਰਦੀ ਹੈ ਜਿਵੇਂ ਕਿ ਚਮੜੀ ਦੀ ਲੇਜ਼ਰ ਸਕਿੱਨ ਟਾਈਟਿੰਗ ਵਿਧੀ, ਆਕਸੀਜਨ ਫੇਸ਼ੀਅਲ, ਫੋਟੋ ਫੇਸ਼ੀਅਲ ਆਦਿ ਦਾ ਉਹ ਇਸਤੇਮਾਲ ਕਰਦੀ ਹੈ।''
ਮੈਂ ਇਹ ਤਾਂ ਨਹੀਂ ਕਿਹਾ : ਸੋਨਮ
NEXT STORY