ਸਲਮਾਨ ਬਾਰੇ ਇਕ ਮਜ਼ੇਦਾਰ ਖਬਰ ਇਹ ਹੈ ਕਿ ਉਸਦੀ ਫਿਲਮ 'ਕਿੱਕ' ਦਾ ਸੀਕਵਲ ਬਣਾਉਣ ਦੀ ਪਲਾਨਿੰਗ 'ਚ ਉਹ ਜੁੱਟ ਗਿਆ ਹੈ। ਇਸ ਲਈ ਉਸ ਕੋਲ ਸਮਾਂ ਵੀ ਨਹੀਂ ਹੈ। ਇਹੀ ਕਾਰਨ ਹੈ ਕਿ ਆਪਣੇ ਹੀ ਹੋਮ ਪ੍ਰੋਡਕਸ਼ਨ ਦੀ ਫਿਲਮ ਲਈ ਸਮਾਂ ਨਹੀਂ ਹੈ। ਕਿਹਾ ਜਾ ਰਿਹਾ ਹੈ ਕਿ ਉਸ ਕੋਲ ਇੰਨਾ ਕੰਮ ਹੈ ਕਿ ਅਗਲੇ ਢਾਈ ਸਾਲ ਤਕ ਉਸ ਕੋਲ ਆਪਣੇ ਹੋਮ ਪ੍ਰੋਡਕਸ਼ਨ ਦੀਆਂ ਨਵੀਆਂ ਫਿਲਮਾਂ ਲਈ ਸਮਾਂ ਨਹੀਂ ਹੈ। ਇਹੀ ਕਾਰਨ ਹੈ ਕਿ ਆਪਣੇ ਪ੍ਰੋਡਕਸ਼ਨ ਦੀ ਅਗਲੀ ਫਿਲਮ ਰਾਹੀਂ ਉਸ ਨੇ ਆਪਣੇ ਭਰਾ ਸੋਹੇਲ ਖਾਨ ਦਾ ਕੈਰੀਅਰ ਸੰਵਾਰਨ ਦਾ ਫੈਸਲਾ ਕੀਤਾ ਹੈ।
ਦੱਸ ਦਈਏ ਕਿ ਨਿਰਦੇਸ਼ਕ ਤੇ ਪ੍ਰਸਿੱਧ ਅਭਿਨੇਤਾ ਪੁਨੀਤ ਇੱਸਰ ਜੋ ਸਲਮਾਨ ਦੇ ਨੇੜੇ ਦੇ ਦੋਸਤ ਵੀ ਹਨ ਉਸ ਦੇ ਪ੍ਰੋਡਕਸ਼ਨ ਹੇਠ ਬਣਨ ਵਾਲੀ ਫਿਲਮ 'ਗ੍ਰੇਟ ਗਾਮਾ' ਦਾ ਨਿਰਦੇਸ਼ਨ ਕਰਨਗੇ। ਇਹ ਫਿਲਮ ਕਦੇ ਕੋਈ ਫਾਈਟ ਨਾ ਹਾਰਨ ਵਾਲੇ ਗਾਮਾ ਪਹਿਲਵਾਨ ਦੀ ਬਾਇਓਗ੍ਰਾਫੀ 'ਤੇ ਬਣ ਰਹੀ ਹੈ।
ਪੁਨੀਤ ਇਸ ਫਿਲਮ ਦੀ ਸਕ੍ਰਿਪਟ 'ਤੇ ਪਿਛਲੇ ਕਾਫੀ ਸਾਲਾਂ ਤੋਂ ਕੰਮ ਕਰ ਰਹੇ ਹਨ। ਉਮੀਦ ਕੀਤੀ ਜਾ ਸਕਦੀ ਹੈ ਕਿ ਇਸ ਸਾਲ ਦੇ ਆਖਿਰ ਤਕ ਇਹ ਫਿਲਮ ਫਲੋਰ 'ਤੇ ਆ ਜਾਏਗੀ।
ਉਂਝ ਪੁਨੀਤ ਦੀ ਪਲਾਨਿੰਗ ਇਹੀ ਸੀ ਕਿ ਉਸ ਦੇ ਨਿਰਦੇਸ਼ਨ 'ਚ ਬਣਨ ਵਾਲੀ ਇਸ ਫਿਲਮ 'ਚ ਸਲਮਾਨ ਖੁਦ ਗਾਮਾ ਪਹਿਲਵਾਨ ਦਾ ਰੋਲ ਨਿਭਾਵੇ ਪਰ ਸਲਮਾਨ ਕੋਲ ਟਾਈਮ ਕਿਥੇ ਹੈ।
ਸਲਮਾਨ ਦੇ ਕਹਿਣ 'ਤੇ ਸੋਹੇਲ ਨੂੰ ਸਾਈਨ ਕੀਤਾ ਹੈ ਅਤੇ ਸੋਹੇਲ ਵੀ ਗਾਮਾ ਪਹਿਲਵਾਨ ਦੀ ਭੂਮਿਕਾ 'ਚ ਜਾਨ ਪਾਉਣ ਲਈ ਸਖਤ ਮਿਹਨਤ ਕਰ ਰਿਹਾ ਹੈ ਅਤੇ ਪਹਿਲਵਾਨੀ ਦੇ ਗੁਣ ਸਿੱਖ ਰਿਹਾ ਹੈ।
ਦੀਪਿਕਾ ਨੂੰ ਪੈਸੇ ਨਹੀਂ, ਪਿਆਰ ਅਤੇ ਪ੍ਰਸ਼ੰਸਾ ਦੀ ਚਾਹਤ
NEXT STORY