ਮੁੰਬਈ- ਬਾਲੀਵੁੱਡ ਦੀ ਆਉਣ ਵਾਲੀ ਫਿਲਮ 'ਰੰਗ ਰਸੀਆ' ਦਾ ਅਨਸੈਂਸਰਡ ਵੀਡੀਓ ਲੀਕ ਹੋ ਗਿਆ ਹੈ। ਰੂਪਕੁਮਾਰ ਰਾਠੌਰ ਅਤੇ ਸੁਨੀਧੀ ਚੌਹਾਨ ਦੀ ਆਵਾਜ਼ 'ਚ ਗਾਇਆ ਗਾਇਆ ਇਹ ਗਾਣਾ ਬਹੁਤ ਹੀ ਕਾਮੁਕ ਹੈ। ਗਾਣੇ 'ਚ ਰਣਦੀਪ ਅਤੇ ਨੰਦਨਾ ਨੇ ਕਾਫੀ ਬੋਲਡ ਸੀਨਜ਼ ਦਿੱਤੇ ਹਨ ਜੋ ਕਿ ਬਹੁਤ ਹੀ ਆਕਰਸ਼ਿਤ ਦਿਖਾਈ ਦੇ ਰਹੇ ਹਨ। ਫਿਲਮ 'ਚ ਲੀਡ ਰੋਲ ਕਰ ਰਹੇ ਰਣਦੀਪ ਹੁੱਡਾ ਅਤੇ ਨੰਦਨਾ ਸੇਨ ਇਸ ਗਾਣੇ 'ਚ ਬੋਲਡਨੈੱਸ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਨਜ਼ਰ ਆ ਰਹੇ ਹਨ। ਫਿਲਮ 'ਚ ਰਣਦੀਪ ਪੇਂਟਰ ਰਾਜਾ ਰਵੀ ਵਰਮਾ ਦਾ ਕਿਰਦਾਰ ਨਿਭਾਅ ਰਹੇ ਹਨ ਜਦੋਂ ਕਿ ਨੰਦਨਾ ਦੇਵਦਾਸੀ ਸੁਗੰਧਾ ਦਾ ਰੋਲ ਅਦਾ ਕਰ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਲੀਕ ਹੋਇਆ ਸੀਨ 'ਕਾਹੇ ਸਤਾਏ' ਗਾਣੇ ਦਾ ਹਿੱਸਾ ਹੈ, ਜਿਸ ਨੂੰ ਫਿਲਮ 'ਚ ਐਡਿਟ ਕਰਕੇ ਦਿਖਾਇਆ ਗਿਆ ਹੈ। ਡਾਇਰੈਕਟਰ ਕਰਨ ਮੇਹਤਾ ਵਲੋਂ ਨਿਰਦੇਸ਼ਿਤ ਇਹ ਫਿਲਮ 7 ਨਵੰਬਰ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ 'ਚ ਰਣਦੀਪ ਹੁੱਡਾ, ਨੰਦਨਾ ਸੇਨ, ਪਰੇਸ਼ ਰਾਵਲ, ਵਿਕਰਮ ਗੋਖਲੇ, ਫੇਰੇਨਾ ਵਜ਼ੀਰ, ਤ੍ਰਿਪਤਾ ਪਰਾਸ਼ਰ ਅਤੇ ਰਚਨਾ ਸ਼ਾਹ ਲੀਡ ਰੋਲ 'ਚ ਹਨ।
ਸਲਮਾਨ ਖਾਨ ਲਈ ਖਾਸ ਦਿਨ, ਸੁਪਰੀਮ ਕੋਰਟ 'ਚ ਕਾਲੇ ਹਿਰਨ ਕੇਸ 'ਤੇ ਆਖੀਰੀ ਸੁਣਵਾਈ
NEXT STORY