ਮੁੰਬਈ- ਬਾਲੀਵੁੱਡ ਦੇ ਦਬੰਗ ਸਟਾਰ ਯਾਨੀ ਕਿ ਸਲਮਾਨ ਖਾਨ ਲਈ ਅੱਜ ਯਾਨੀ ਬੁੱਧਵਾਰ ਦਾ ਦਿਨ ਬਹੁਤ ਹੀ ਖਾਸ ਹੈ ਕਿਉਂਕਿ ਬੁੱਧਵਾਰ ਨੂੰ ਸੁਪਰੀਮ ਕੋਰਟ 'ਚ ਕਾਲੇ ਹਿਰਨ ਕੇਸ 'ਤੇ ਆਖਿਰੀ ਸੁਣਵਾਈ ਹੈ। ਬੁੱਧਵਾਰ ਨੂੰ ਕੁਝ ਹੋਰ ਗਵਾਹਾਂ ਦੇ ਬਿਆਨ 'ਤੇ ਹਿਟ ਐਂਡ ਰਨ ਕੇਸ ਦਰਜ ਹੋ ਸਕਦੇ ਹਨ। ਜ਼ਿਕਰਯੋਗ ਹੈ ਕਿ ਸਲਮਾਨ ਖਾਨ ਦੀ ਕਾਰ ਨਾਲ 12 ਸਾਲ ਪਹਿਲਾਂ ਬਾਂਦਰਾ ਦੇ ਇਕ ਫੁੱਟਪਾਥ 'ਤੇ ਸੁੱਤੇ ਹੋਏ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ 4 ਹੋਰ ਵਿਅਕਤੀ ਜ਼ਖਮੀ ਹੋ ਗਏ ਸਨ ਉਦੋਂ ਤੋਂ ਹੀ ਇਹ ਮਾਮਲਾ ਚੱਲ ਰਿਹਾ ਹੈ। ਗੁਆਚੇ ਹੋਏ ਦਸਤਾਵੇਜ਼ ਮਿਲ ਜਾਣ ਤੋਂ ਬਾਅਦ ਮਾਮਲੇ 'ਤੇ ਫਿਰ ਤੋਂ ਕਾਰਵਾਈ ਸ਼ੁਰੂ ਹੋ ਗਈ ਹੈ। ਇਸ ਤੋਂ ਪਹਿਲਾਂ ਜੁਹੂ ਦੇ ਇਕ ਬਾਰ ਦੇ ਮੈਨੇਜਰ ਨੇ ਸਲਮਾਨ ਖਾਨ ਦੀ ਪਛਾਨ ਕਰਦੇ ਹੋਏ ਗਵਾਹੀ ਦਿੱਤੀ ਸੀ ਕਿ ਐਕਸੀਡੈਂਟ ਤੋਂ ਪਹਿਲਾਂ ਸਲਮਾਨ ਖਾਨ ਹੋਟਲ 'ਚ ਆਏ ਸਨ। ਹਾਲਾਂਕਿ ਸਲਮਾਨ ਨੇ ਸ਼ਰਾਬ ਪੀਤੀ ਸੀ ਜਾਂ ਨਹੀਂ, ਇਸ ਬਾਰੇ ਮੈਨੇਜਰ ਨੇ ਸਪੱਸ਼ਟ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਹਿੰਦੂਆਂ ਦੇ ਧਾਰਮਿਕ ਸਥਾਨ ਸਭ ਤੋਂ ਗੰਦੇ : ਪਰੇਸ਼ ਰਾਵਲ
NEXT STORY