'ਦਿ ਸ਼ੌਕੀਨਸ' 1982 ਵਿਚ ਆਈ ਬਾਸੂ ਚੈਟਰਜੀ ਦੀ ਫਿਲਮ 'ਸ਼ੌਕੀਨ' ਦੀ ਰੀਮੇਕ ਹੈ। ਇਸ ਫਿਲਮ ਵਿਚ ਬਜ਼ੁਰਗਾਂ ਦੀ ਭੂਮਿਕਾ ਨੂੰ ਪਹਿਲਾਂ ਅਸ਼ੋਕ ਕੁਮਾਰ, ਉਤਪਲ ਦੱਤ ਤੇ ਏ. ਕੇ. ਹੰਗਲ ਨੇ ਸੁਨਹਿਰੇ ਪਰਦੇ 'ਤੇ ਸਾਕਾਰ ਕੀਤਾ ਸੀ।
ਰੀਮੇਕ ਫਿਲਮ ਵਿਚ ਮਿਥੁਨ ਚੱਕਰਵਤੀ ਦਾ ਕਿਰਦਾਰ ਅਕਸ਼ੈ ਕੁਮਾਰ ਤੇ ਰਤੀ ਅਗਨੀਹੋਤਰੀ ਦਾ ਲਿਜ਼ਾ ਹੇਡਨ ਨਿਭਾਅ ਰਹੀ ਹੈ। ਹੁਣ ਸਕ੍ਰਿਪਟ ਵਿਚ ਥੋੜ੍ਹੀ ਤਬਦੀਲੀ ਨਾਲ ਅਨੁਪਮ ਖੇਰ, ਪੀਉੂਸ਼ ਮਿਸ਼ਰਾ ਤੇ ਅਨੂ ਕਪੂਰ ਲੋਕਾਂ ਨੂੰ ਹਸਾ ਰਹੇ ਹਨ।
1982 ਵਿਚ ਰਿਲੀਜ਼ ਹੋਈ ਬਾਸੂ ਚੈਟਰਜੀ ਦੀ ਇਸ ਕਲਾਸਿਕ ਫਿਲਮ ਵਿਚ ਅਸ਼ੋਕ ਕੁਮਾਰ, ਉਤਪਲ ਦੱਤ ਅਤੇ ਏ. ਕੇ. ਹੰਗਲ ਨੇ ਤਿੰਨ ਬਜ਼ੁਰਗ ਦੋਸਤਾਂ ਦੀ ਭੂਮਿਕਾ ਅਦਾ ਕੀਤੀ ਸੀ ਜੋ ਇਕ ਨੌਜਵਾਨ ਕੁੜੀ ਵੱਲ ਆਕਰਸ਼ਿਤ ਹੋ ਜਾਂਦੇ ਹਨ। ਨੌਜਵਾਨ ਕੁੜੀ ਦਾ ਕਿਰਦਾਰ ਰਤੀ ਅਗਨੀਹੋਤਰੀ ਨੇ ਨਿਭਾਇਆ ਸੀ।
ਅਕਸ਼ੈ ਕੁਮਾਰ ਨੇ ਇਸ ਦੇ ਲਈ ਆਪਣੀ ਫੀਸ ਵੀ ਘੱਟ ਹੀ ਲਈ ਹੈ ਕਿਉਂਕਿ ਉਸ ਦਾ ਰੋਲ ਬਹੁਤਾ ਲੰਬਾ ਨਹੀਂ ਹੈ। ਦਰਅਸਲ ਤਿੰਨ ਬਜ਼ੁਰਗਾਂ ਦੀ ਇਸ ਕਹਾਣੀ ਵਿਚ ਅਨੁਪਮ ਖੇਰ, ਅਨੂ ਕਪੂਰ ਤੇ ਪਰੇਸ਼ ਰਾਵਲ ਪਹਿਲਾਂ ਲੀਡ ਰੋਲ ਲਈ ਫਾਈਨਲ ਹੋ ਚੁੱਕੇ ਸਨ ਪਰ ਬਾਅਦ ਵਿਚ ਪਰੇਸ਼ ਰਾਵਲ ਦਾ ਰੋਲ ਪੀਉੂਸ਼ ਮਿਸ਼ਰਾ ਨੇ ਕੀਤਾ ਹੈ। ਇਸੇ ਤਰ੍ਹਾਂ ਇਸ ਤੋਂ ਪਹਿਲਾਂ ਲੇਖਕ-ਨਿਰਦੇਸ਼ਕ ਰੂਮੀ ਜਾਫਰੀ ਫਿਲਮ ਬਣਾਉਣ ਵਾਲੇ ਸਨ, ਜੋ ਇਸ ਤੋਂ ਪਹਿਲਾਂ 'ਗੌਡ ਤੁਸੀਂ ਗ੍ਰੇੇਟ ਹੋ' ਅਤੇ 'ਲਾਈਫ ਪਾਰਟਨਰ' ਜਿਹੀਆਂ ਫਿਲਮਾਂ ਬਣਾ ਚੁੱਕੇ ਹਨ।
ਇਸ ਫਿਲਮ ਦੀ ਕਹਾਣੀ ਤਿੰਨ ਅੱਧਖੜ ਵਿਅਕਤੀਆਂ ਲਾਲੀ (ਅਨੁਪਮ ਖੇਰ), ਕੇਡੀ (ਅਨੂ ਕਪੂਰ) ਅਤੇ ਪਿੰਕੀ (ਪੀਉੂਸ਼ ਮਿਸ਼ਰਾ) ਦੀ ਕਹਾਣੀ ਹੈ, ਜੋ ਆਪਣੇ ਸ਼ੌਕ ਪੂਰੇ ਕਰਨ ਲਈ ਥਾਈਲੈਂਡ ਪਹੁੰਚ ਜਾਂਦੇ ਹਨ, ਇੱਥੇ ਇਨ੍ਹਾਂ ਦੀ ਮੁਲਾਕਾਤ ਆਹਨਾ (ਲੀਜ਼ਾ ਹੇਡਨ) ਨਾਲ ਹੁੰਦੀ ਹੈ ਜੋ ਬਾਲੀਵੁੱਡ ਸਟਾਰ ਅਕਸ਼ੈ ਕੁਮਾਰ (ਅਕਸ਼ੈ ਕੁਮਾਰ) ਦੀ ਦੀਵਾਨੀ ਹੈ।
ਆਹਨਾ, ਅਕਸ਼ੈ ਨੂੰ ਮਿਲਣ ਲਈ ਕੁਝ ਵੀ ਕਰਨ ਦੀ ਗੱਲ ਕਹਿੰਦੀ ਹੈ ਤਾਂ ਲਾਲੀ, ਕੇਡੀ ਤੇ ਪਿੰਕੀ ਨੂੰ ਲੱਗਦਾ ਹੈ ਕਿ ਉਹ ਆਹਨਾ ਨੂੰ ਅਕਸ਼ੈ ਨਾਲ ਮਿਲਵਾ ਦੇਣਗੇ ਤੇ ਆਪਣੀ ਚਾਹਤ ਪੂਰੀ ਕਰ ਲੈਣਗੇ। ਇਸ ਤੋਂ ਪਹਿਲਾਂ ਫਿਲਮ 'ਤੇਰੇ ਬਿਨ ਲਾਦੇਨ' ਬਣਾ ਕੇ ਚਰਚਿਤ ਹੋਏ ਨਿਰਦੇਸ਼ਿਤ ਅਭਿਸ਼ੇਕ ਸ਼ਰਮਾ ਦੀ ਇਸ ਫਿਲਮ ਵਿਚ ਬਾਲੀਵੁੱਡ ਦੇ ਸਿਤਾਰਿਆਂ ਦੀ ਗਿਣਤੀ ਲਗਾਤਾਰ ਵਧਦੀ ਰਹੀ ਹੈ। ਅਭਿਸ਼ੇਕ ਬੱਚਨ ਤੋਂ ਬਾਅਦ ਹੁਣ ਬਾਲੀਵੁੱਡ ਸੁੰਦਰੀ ਕਰੀਨਾ ਕਪੂਰ ਵੀ ਇਸ ਵਿਚ ਕਾਮੇਡੀ ਕਰਦੀ ਦਿਖਾਈ ਦੇਵੇਗੀ।
ਯਾਦ ਰਹੇ ਕਿ ਕਰੀਨਾ ਕਪੂਰ ਤੇ ਅਭਿਸ਼ੇਕ ਬੱਚਨ ਨੇ ਇਕੱਠਿਆਂ ਆਪਣੀ ਫਿਲਮ 'ਰਫਿਉੂਜੀ' ਨਾਲ ਡੈਬਿਉੂ ਕੀਤਾ ਸੀ। ਇਸ ਜੋੜੀ ਦੀ ਆਖਰੀ ਫਿਲਮ 'ਐੱਲ. ਓ. ਸੀ. ਕਾਰਗਿਲ ਸੀ, ਜੋ ਦਸੰਬਰ 2003 ਵਿਚ ਰਿਲੀਜ਼ ਹੋਈ ਸੀ । ਹੁਣ ਦੇਖਣਾ ਇਹ ਹੈ ਕਿ 11 ਸਾਲ ਬਾਅਦ ਇਹ ਦੋਵੇਂ ਕਲਾਕਾਰ ਸਕ੍ਰੀਨ 'ਤੇ ਦੁਬਾਰਾ ਕਿਹੋ ਜਿਹੀ ਕੈਮਿਸਟਰੀ ਲੈ ਕੇ ਆਉਂਦੇ ਹਨ।
ਕਿਸੇ ਨਾਲ ਮੁਕਾਬਲਾ ਨਹੀਂ
NEXT STORY