ਸਲਮਾਨ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਸ ਨੂੰ ਬਾਲੀਵੁੱਡ ਫਿਲਮਾਂ ਦਾ ਸੀਕਵਲ ਬਣਾਇਆ ਜਾਣਾ ਪਸੰਦ ਨਹੀਂ ਹੈ। ਭਾਵੇਂ ਇਹ ਗੱਲ ਵੱਖਰੀ ਹੈ ਕਿ ਸੀਕਵਲ ਫਿਲਮਾਂ ਨੂੰ ਘੱਟ ਪਸੰਦ ਕਰਨ ਦੇ ਬਾਵਜੂਦ ਉਹ ਖੁਦ ਹੁਣ ਤੱਕ ਅਜਿਹੀਆਂ ਹੀ ਕੁਝ ਫਿਲਮਾਂ ਵਿਚ ਕੰਮ ਵੀ ਕਰ ਚੁੱਕਾ ਹੈ ਅਤੇ ਕੁਝ ਅਜਿਹੀਆਂ ਹੀ ਫਿਲਮਾਂ ਫਿਲਹਾਲ ਕਰਨ ਲਈ ਤਿਆਰ ਵੀ ਹੈ।
ਦਬੰਗ ਅਤੇ ਉਸ ਦਾ ਸੀਕਵਲ ਦਬੰਗ -2 ਕਰ ਚੁੱਕਾ ਸਲਮਾਨ ਹੁਣ ਫਿਲਮ 'ਨੋ ਐਂਟਰੀ ' ਦੇ ਸੀਕਵਲ ਵਿਚ ਨਜ਼ਰ ਆਵੇਗਾ। ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਫਿਲਮਾਂ ਦਾ ਸੀਕਵਲ ਬਣਾਇਆ ਜਾਣਾ ਪਸੰਦ ਨਾ ਹੋਣ ਦੇ ਬਾਵਜੂਦ ਸਲਮਾਨ ਖੁਦ ਚਾਹੁੰਦਾ ਹੈ ਕਿ ਉਸ ਦੀ ਇਕ ਫਿਲਮ ਦਾ ਸੀਕਵਲ ਜਲਦ ਬਣਾਇਆ ਜਾਵੇ। ਇਹ ਸਲਮਾਨ ਦੀ ਹੁਣੇ ਜਿਹੀ ਰਿਲੀਜ਼ ਹੋਈ ਫਿਲਮ 'ਕਿੱਕ' ਹੈ, ਜਿਸ ਦੀ ਸਫਲਤਾ ਨੇ ਉਸ ਵਿਚ ਨਵਾਂ ਜੋਸ਼ ਭਰ ਦਿੱਤਾ ਹੈ। ਇਹ ਉਸ ਦੀ ਤਮੰਨਾ ਹੈ ਕਿ ਉਸ ਦੀ ਇਸ ਸੁਪਰਹਿੱਟ ਫਿਲਮ ਦਾ ਸੀਕਵਲ ਬਣਾਇਆ ਜਾਵੇ।
ਦੂਜੇ ਪਾਸੇ, ਮੰਨੀਏ ਤਾਂ ਸੂਤਰਾਂ ਦਾ ਕਹਿਣਾ ਹੈ ਕਿ ਸਾਜਿਦ 'ਕਿੱਕ' ਦੇ ਰੀਮੇਕ ਨੂੰ ਲੈ ਕੇ ਦਿਲਚਸਪੀ ਨਹੀਂ ਦਿਖਾ ਰਹੇ ਹਨ ਪਰ ਬਾਲੀਵੁੱਡ ਵਿਚ ਇਹ ਚਰਚਾ ਹੈ ਕਿ ਜੇਕਰ ਸਲਮਾਨ ਨੇ ਇਸ ਗੱਲ ਦੀ ਜ਼ਿੱਦ ਕਰ ਲਈ ਕਿ ਕਿੱਕ ਦਾ ਸੀਕਵਲ ਬਣਾਉਣਾ ਹੈ ਅਤੇ ਉਸ ਦਾ ਨਿਰਦੇਸ਼ਨ ਸਾਜਿਦ ਹੀ ਕਰਨਗੇ ਤਾਂ ਸਾਜਿਦ ਜ਼ਰੂਰ ਇਸ ਵਿਚ ਕੰਮ ਕਰਨਗੇ।
ਨਿਊਯਾਰਕ ਬਿਲਬੋਰਡ ਤੱਕ ਪਹੁੰਚੀ ਪ੍ਰਿਯੰਕਾ
NEXT STORY