ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਨਿਊਯਾਰਕ ਵਿਚ ਇਕ ਖਾਸ ਵਜ੍ਹਾ ਨਾਲ ਸੁਰਖੀਆਂ ਵਿਚ ਛਾਈ ਹੋਈ ਹੈ। ਦਰਅਸਲ, ਇਸ ਹੀਰੋਇਨ ਦੀ ਤਸਵੀਰ ਇਥੋਂ ਦੇ ਮਸ਼ਹੂਰ ਟਾਈਮਸ ਸਕਵੇਅਰ 'ਤੇ ਲੱਗੇ ਬਿਲਬੋਰਡ 'ਤੇ ਇਨ੍ਹੀਂ ਦਿਨੀਂ ਦਿਖਾਈ ਦੇ ਰਹੀ ਹੈ। ਇਸ ਚੌਰਾਹੇ ਦੇ ਇਕ ਵਿਗਿਆਪਨ ਪ੍ਰਦਰਸ਼ਿਤ ਕਰਨ ਲਈ ਲੱਗੇ ਇਕ ਵਿਸ਼ਾਲ ਬੋਰਡ ਨੂੰ ਬਿਲਬੋਰਡ ਕਿਹਾ ਜਾਂਦਾ ਹੈ, ਜੋ ਲੋਕਾਂ ਵਿਚ ਬਹੁਤ ਮਸ਼ਹੂਰ ਹੈ, ਜਿਥੇ ਖਾਸ ਵਿਗਿਆਪਨ ਜਾਂ ਖਾਸ ਸ਼ਖਸੀਅਤਾਂ ਦੀਆਂ ਤਸਵੀਰਾਂ ਹੀ ਦਿਖਾਈ ਦਿੰਦੀਆਂ ਹਨ। ਬਿਲਬੋਰਡ 'ਤੇ ਪ੍ਰਿਯੰਕਾ ਨੂੰ ਹਾਲੀਵੁੱਡ ਦੇ ਪ੍ਰਸਿੱਧ ਕਲਾਕਾਰਾਂ ਨਾਲ ਜਗ੍ਹਾ ਦਿੱਤੀ ਗਈ ਹੈ। ਉਂਝ ਪ੍ਰਿਯੰਕਾ ਨੇ ਇਸ ਬਿਲਬੋਰਡ 'ਤੇ ਆਪਣੀ ਤਸਵੀਰ ਜਲਵਾਯੂ ਤਬਦੀਲੀ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਚਲਾਈ ਜਾ ਰਹੀ ਇਕ ਮੁਹਿੰਮ ਦੇ ਤਹਿਤ ਦਿੱਤੀ ਹੈ। ਇਸ ਬਾਰੇ ਪ੍ਰਿਯੰਕਾ ਕਹਿੰਦੀ ਹੈ, ''ਜਲਵਾਯੂ ਤਬਦੀਲੀ ਦੀ ਸਮੱਸਿਆ ਨੂੰ ਹੁਣ ਅਸੀਂ ਹੋਰ ਜ਼ਿਆਦਾ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਜਲਵਾਯੂ ਵਿਚ ਤੇਜ਼ੀ ਨਾਲ ਤਬਦੀਲੀ ਹੋ ਰਹੀ ਹੈ ਅਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਸ ਨੂੰ ਰੋਕ ਕੇ ਧਰਤੀ ਨੂੰ ਬਚਾਉਣ ਲਈ ਆਪਣੀ ਜੀਵਨਸ਼ੈਲੀ ਵਿਚ ਤਬਦੀਲੀ ਲਿਆਈਏ। ਧਰਤੀ ਦੀ ਜਲਵਾਯੂ ਦੀ ਸੁਰੱਖਿਆ ਇਕ ਮਹੱਤਵਪੂਰਨ ਕੰਮ ਹੈ, ਜਿਸ ਵਿਚ ਮੈਂ ਕਾਫੀ ਵਿਸ਼ਵਾਸ ਰੱਖਦੀ ਹਾਂ।
'ਕੈਦ' ਹੋ ਗਈ ਜੈਕਲੀਨ
NEXT STORY