ਕੋਲਕਾਤਾ - ਬਾਲੀਵੁਡ ਦੇ ਮਹਾਨਾਇਕ ਅਮਿਤਾਭ ਔਰਤਾਂ ਲਈ ਵਿਸ਼ੇਸ਼ ਟਾਇਲਟ ਬਣਾਉਣ ਅਤੇ ਬੱਚਿਆਂ ਨੂੰ ਸਫਾਈ ਬਾਰੇ ਸਿੱਖਿਅਤ ਕਰਨ ਲਈ ਅੱਗੇ ਆਏ ਹਨ। ਅਮਿਤਾਭ ਬੱਚਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵੱਛ ਭਾਰਤ ਅਭਿਆਨ ਨਾਲ ਜੁੜ ਚੁੱਕੇ ਹਨ। ਅਮਿਤਾਭ ਨੇ ਮਾਈਕ੍ਰੋ ਬਲਾਗਿੰਗ ਸਾਈਟ ਟਵਿਟਰ 'ਤੇ ਲਿਖਿਆ, ''ਔਰਤਾਂ ਲਈ ਘਰ, ਪਿੰਡ ਅਤੇ ਕੰਮਕਾਜ ਵਾਲੀ ਥਾਂ 'ਤੇ ਵਿਸ਼ੇਸ਼ ਟਾਇਲਟ ਬਣਾਏ ਜਾਣ। ਬੱਚਿਆਂ ਨੂੰ ਸਫਾਈ ਪ੍ਰਤੀ ਜਾਗਰੂਕ ਕੀਤਾ ਜਾਵੇ। ਉਨ੍ਹਾਂ ਨੂੰ ਇਸ Àੁਮਰ ਵਿਚ ਜੋ ਸਿਖਾਇਆ ਜਾਵੇਗਾ ਉਹ ਉਸ ਨੂੰ ਸਾਰੀ ਜ਼ਿੰਦਗੀ ਅਪਣਾਉਣਗੇ।
ਭਾਰਤੀ ਅੱਤਵਾਦੀਆਂ ਨੂੰ ਸਿਖਲਾਈ ਦੇ ਰਿਹਾ ਹੈ ਅਲਕਾਇਦਾ
NEXT STORY