ਮੁੰਬਈ - ਭਾਰਤੀ ਰਿਜ਼ਰਵ ਬੈਂਕ 2 ਦਸੰਬਰ ਨੂੰ ਕਰੰਸੀ ਨੀਤੀ ਸਮੀਖਿਆ ਵਿਚ ਆਪਣਾ ਰੁਖ਼ ਨਰਮ ਕਰ ਸਕਦਾ ਹੈ ਤੇ ਫਰਵਰੀ 'ਚ ਰੇਪੋ ਦਰ 'ਚ ਕਟੌਤੀ ਕਰ ਸਕਦਾ ਹੈ । ਬ੍ਰਿਟਿਸ਼ ਬਰੋਕਰੇਜ ਕੰਪਨੀ ਬੋਫਾ-ਐੱਮ. ਐੱਲ. ਦੀ ਹਾਊਸ ਰਿਪੋਰਟ 'ਚ ਇਹ ਕਿਹਾ ਗਿਆ ਹੈ । ਬੈਂਕ ਆਫ ਅਮੇਰਿਕਾ-ਮੇਰਿਲ ਲਿੰਚ (ਬੋਫਾ-ਐੱਮ. ਐੱਲ.) ਨੇ ਇਕ ਰਿਪੋਰਟ ਵਿਚ ਕਿਹਾ ਕਿ ਰਿਜ਼ਰਵ ਬੈਂਕ ਦੇ ਗਵਰਨਰ ਰਘੁਰਾਮ ਰਾਜਨ ਮੁਦਰਾਸਫੀਤੀ ਦੇ ਮਾਮਲੇ 'ਚ ਹਾਲਤ ਨੂੰ ਹੋਰ ਸਪੱਸ਼ਟ ਹੁੰਦੇ ਵੇਖਣਾ ਚਾਹੁੰਦੇ ਹਨ । ਰਘੁਰਾਮ ਰਾਜਨ ਨੇ ਕਿਹਾ ਕਿ, 'ਸਾਨੂੰ ਵਿਸ਼ਵਾਸ ਹੈ ਕਿ ਫਰਵਰੀ 'ਚ ਹੋਣ ਵਾਲੀ ਕਰੰਸੀ ਨੀਤੀ ਸਮੀਖਿਆ ਵਿਚ ਰੇਪੋ ਦਰ 'ਚ ਕਟੌਤੀ ਹੋਵੇਗੀ।'
ਤੇਲ ਕੰਪਨੀਆਂ ਨੂੰ 5.63 ਲੱਖ ਕਰੋੜ ਰੁਪਏ ਦਾ ਨੁਕਸਾਨ
NEXT STORY