ਨਵੀਂ ਦਿੱਲੀ- ਵਾਹਨ ਦੇ ਕਲ-ਪੁਰਜ਼ੇ ਬਣਾਉਣ ਵਾਲੀ ਕੰਪਨੀ ਮਦਰਸਨ ਸੁਮਿ ਸਿਸਟਮਸ ਦਾ ਮੁਨਾਫਾ ਖਾਸ ਖਰਚਿਆਂ ਦੇ ਮੱਦੇਨਜ਼ਰ 30 ਸਤੰਬਰ 2014 ਨੂੰ ਖਤਮ ਹੋਈ ਤਿਮਾਹੀ ਦੇ ਦੌਰਾਨ 25.20 ਫੀਸਦੀ ਘੱਟ ਕੇ 104.44 ਕਰੋੜ ਰੁਪਏ ਰਿਹਾ। ਮਦਰਸਨ ਸੁਮਿ ਨੇ ਬੰਬਈ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਪਿਛਲੇ ਸਾਲ ਦੀ ਇਸੇ ਤਿਮਾਹੀ ’ਚ ਕੰਪਨੀ ਦਾ ਮੁਨਾਫਾ 139.63 ਕਰੋੜ ਰੁਪਏ ਸੀ। ਜੁਲਾਈ-ਸਤੰਬਰ ਦੀ ਸਮਾਂ ਮਿਆਦ ’ਚ ਕੰਪਨੀ ਦੀ ਵਿਕਰੀ 7,922.1 ਕਰੋੜ ਰੁਪਏ ਰਹੀ ਜੋ ਪਿਛਲੇ ਸਾਲ ਦਰਜ 7,165.73 ਕਰੋੜ ਰੁਪਏ ਤੋਂ 10.55 ਫੀਸਦੀ ਵੱਧ ਹੈ। ਇਸ ਤਿਮਾਹੀ ਦੇ ਦੌਰਾਨ ਖਾਸ ਖਰਚਾ 124.27 ਕਰੋੜ ਰੁਪਏ ਦਾ ਰਿਹਾ।
ਲੇਅਰ ਵਾਲੇ ਸਮਾਰਟਫੋਨ ਲੇਨੋਵੇ ਵਾਈਬ ਐਕਸ 2 ਦੀ ਵਿਕਰੀ ਹੋਈ ਸ਼ੁਰੂ
NEXT STORY