ਨਵੀਂ ਦਿੱਲੀ- ਇਲੈਕਟ੍ਰੋਨਿਕ ਉਤਪਾਦ ਬਣਾਉਣ ਵਾਲੀ ਮੁੱਖ ਕੰਪਨੀ ਲੇਨੋਵੋ ਨੇ ਓਕਟਾ ਕੋਰ ਪ੍ਰੋਸੈਸਰ ਸਮਰਥਿਤ ਸਮਾਰਟਫੋਨ ਵਾਈਬ ਐਕਸ 2 ਨੂੰ ਦੀ ਭਾਰਤੀ ਬਾਜ਼ਾਰ 'ਚ ਵਿਕਰੀ ਸ਼ੁਰੂ ਕਰ ਦਿੱਤੀ ਹੈ। ਜਿਸ ਦੀ ਕੀਮਤ 19999 ਰੁਪਏ ਹੈ। ਇਹ ਸਿਰਫ ਆਨਾਲਈਨ ਬਹੁਬ੍ਰਾਂਡ ਖੁਦਰਾ ਕਾਰੋਬਾਰ ਕਰਨ ਵਾਲੀ ਕੰਪਨੀ ਫਲਿਪਕਾਰਟ ਜ਼ਰੀਏ ਵੇਚਿਆ ਜਾਵੇਗਾ।
ਇਹ ਦੁਨੀਆ ਦਾ ਪਹਿਲਾ ਇਸ ਤਰ੍ਹਾਂ ਦਾ ਸਮਾਰਟਫੋਨ ਹੈ ਜਿਸ 'ਤੇ ਤੁਸੀਂ ਇਕ ਹੋਰ ਪਰਤ ਯਾਨੀ ਲੇਅਰ ਚੜ੍ਹਾ ਸਕਦੇ ਹੋ। ਇਹ ਸਮਾਰਟਫੋਨ ਮੀਡੀਆਟੈਕ 2 ਗੀਗਾ ਹਾਰਟਜ਼ ਓਕਟਾਕੋਰ ਪ੍ਰੋਸੈਸਰ, ਐਂਡਰਾਇਡ 4.4 ਕਿਟਕੈਟ ਆਪ੍ਰੇਟਿੰਗ ਸਿਸਟਮ ਅਤੇ 4ਜੀ ਨੈਟਵਰਕ ਸਮਰਥਿਤ ਹੈ। ਫੋਨ 'ਚ ਐਲ.ਈ.ਡੀ. ਫਲੈਸ਼ ਦੇ ਨਾਲ 13 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇਸ 'ਚ 1920 ਗੁਣਾ 1080 ਪਿਕਸਲ ਰੈਜ਼ੇਲਿਊਸ਼ਨ ਦੇ ਨਾਲ 5 ਇੰਚ ਦੀ ਡਿਸਲਪੇ, 2 ਜੀ.ਬੀ. ਰੈਮ, 32 ਜੀ.ਬੀ. ਇੰਟਰਨਲ ਮੈਮੋਰੀ ਹੈ।
ਆਰ.ਬੀ.ਆਈ. ਦੀ ਰੁਪਏ ਦੀ ਸੰਦਰਭ ਦਰ
NEXT STORY