ਨਵੀਂ ਦਿੱਲੀ- ਹੁਣ ਤੁਸੀਂ ਅਣਚਾਹੇ ਪੋਸਟਾਂ ਅਤੇ ਸਟੇਟਸ ਅਪਡੇਟਸ ਤੋਂ ਛੁਟਕਾਰਾ ਪਾ ਸਕਦੇ ਹੋ। ਕੀ ਤੁਸੀਂ ਵੀ ਫੇਸਬੁੱਕ 'ਤੇ ਕਈ ਲੋਕਾਂ ਦੇ ਵੱਖ-ਵੱਖ ਤਰ੍ਹਾਂ ਦੇ ਪੋਸਟ ਦੇਖ ਕੇ ਪ੍ਰੇਸ਼ਾਨ ਹੋ ਜਾਂਦੇ ਹੋ। ਜੇਕਰ ਤੁਸੀਂ ਉਨ੍ਹਾਂ ਨੂੰ ਅਨਫਰੈਂਡ ਕੀਤੇ ਬਿਨਾਂ ਅਤੇ ਉਨ੍ਹਾਂ ਵਲੋਂ ਆਉਣ ਵਾਲੇ ਸਾਰੇ ਅਪਡੇਟਸ ਨੂੰ ਬੰਦ ਕੀਤੇ ਬਿਨਾਂ ਇਸ ਨੂੰ ਕੰਟਰੋਲ ਕਰ ਸਕਦੇ ਹੋ, ਹੁਣ ਇਸ ਦਾ ਤਰੀਕਾ ਫੇਸਬੁੱਕ ਨੇ ਤੁਹਾਨੂੰ ਦੇ ਦਿੱਤਾ ਹੈ। ਫੇਸਬੁੱਕ ਨੇ ਯੂਜ਼ਰਸ ਨੂੰ ਆਪਣੀ ਨਿਊਜ਼ ਫੀਡ 'ਤੇ ਵੱਧ ਕੰਟਰੋਲ ਦੇ ਫੀਚਰਜ਼ ਦਿੱਤੇ ਹਨ।
ਫੇਸਬੁੱਕ ਵਲੋਂ ਦਿੱਤੇ ਗਏ ਫੀਚਰਜ਼ 'ਚ ਸ਼ਾਮਲ ਇਸ ਫੀਚਰ ਦਾ ਨਾਮ 'see less' ਹੈ। ਪਹਿਲਾਂ ਜਦੋਂ ਤੁਸੀਂ ਆਪਣੀ ਫੀਡ 'ਚ ਕਿਸੀ ਸਟੋਰੀ 'ਤੇ ਕਲਿਕ ਕਰਦੇ ਸੀ ਤਾਂ ਤੁਹਾਨੂੰ ਆਪਸ਼ਨ ਮਿਲਦਾ ਸੀ ਕਿ ਉਸ ਫਰੈਂਡ ਤੋਂ ਤੁਹਾਨੂੰ ਅਪਡੇਟ ਨਾ ਦਿਖਾਈ ਦੇਵੇ ਪਰ ਹੁਣ ਇਸ ਗੱਲ ਦਾ ਆਪਸ਼ਨ ਮਿਲੇਗਾ ਕਿ ਉਸ ਫਰੈਂਡ ਤੋਂ ਤੁਹਾਨੂੰ ਘੱਟ ਅਪਡੇਟਸ ਦਿਖਾਈ ਦੇਣ। ਤੁਹਾਨੂੰ ਇਹ ਆਪਸ਼ਨ ਉਦੋਂ ਮਿਲੇਗਾ ਜਦੋਂ ਕਿਸੀ ਸਟੋਰੀ ਦੇ ਉਪਰ ਸੱਜੇ ਪਾਸੇ ਕੋਨੇ 'ਚ ਬਣੇ ਬਟਨ 'ਤੇ ਕਲਿਕ ਕਰਕੇ ਉਸ ਸਟੋਰੀ ਨੂੰ ਹਾਈਡ ਕਰੋਗੇ। ਜਦੋਂ ਤੁਸੀਂ ਉਸ ਫਰੈਂਡ ਤੋਂ ਘੱਟ ਅਪਡੇਟਸ ਦਿਖਾਈ ਦੇਣ ਦਾ ਆਪਸ਼ਨ ਚੁਣੋਗੇ ਉਦੋਂ ਤੁਹਾਨੂੰ ਇਹ ਆਪਸ਼ਨ ਮਿਲੇਗਾ ਕਿ ਜੇਕਰ ਤੁਸੀਂ ਉਨ੍ਹਾਂ ਦੀ ਕੋਈ ਸਟੋਰੀ ਆਪਣੀ ਫੀਡ 'ਚ ਨਹੀਂ ਦੇਖਣਾ ਚਾਹੁੰਦੇ ਤਾਂ ਉਨ੍ਹਾਂ ਨੂੰ ਅਣਫਾਲੋ ਕਰ ਦੇਵੋ।
ਇਸ ਦੇ ਇਲਾਵਾ ਪਿਛਲੇ ਹਫਤੇ ਤੁਹਾਡੀ ਨਿਊਜ਼ ਫੀਡ 'ਚ ਸਭ ਤੋਂ ਵੱਧ ਦਿਖਾਈ ਦਿੱਤੇ ਲੋਕ, ਪੇਜ਼ ਅਤੇ ਗਰੁੱਪ ਤੁਹਾਨੂੰ ਨਿਊਜ਼ ਫੀਡ ਦੀ ਸੈਟਿੰਗਸ 'ਚ ਦਿਖਾਈ ਦੇਣਗੇ ਜੇਕਰ ਤੁਸੀਂ ਇਨ੍ਹਾਂ ਦੀ ਸਟੋਰੀ ਆਪਣੀ ਨਿਊਜ਼ ਫੀਡ 'ਚ ਨਹੀਂ ਚਾਹੁੰਦੇ ਤਾਂ ਉਨ੍ਹਾਂ ਨੂੰ ਅਣਫਾਲੋ ਕਰਨ ਦਾ ਆਪਸ਼ਨ ਹੋਵੇਗਾ। ਤੁਸੀਂ ਆਪਣੀ ਨਿਊਜ਼ ਫੀਡ 'ਚ ਹਮੇਸ਼ਾ ਦੇਖ ਸਕੋਗੇ ਕਿ ਤੁਸੀਂ ਕਿਨ੍ਹਾਂ ਲੋਕਾਂ ਨੂੰ ਅਣਫਾਲੋ ਕੀਤਾ ਹੈ ਅਤੇ ਦੁਬਾਰਾ ਫਾਲੋ ਕਰਨ ਦਾ ਆਪਸ਼ਨ ਵੀ ਦਿਖਾਈ ਦੇਵੇਗਾ। ਇਨ੍ਹਾਂ ਫੀਚਰਜ਼ ਨੂੰ ਹੌਲੀ-ਹੌਲੀ ਡੈਸਕਟਾਪ ਅਤੇ ਮੋਬਾਈਲ ਯੂਜ਼ਰਸ ਨੂੰ ਦਿੱਤਾ ਜਾ ਰਿਹਾ ਹੈ।
ਮਦਰਸਨ ਸੁਮਿ ਦਾ ਦੂਜੀ ਤਿਮਾਹੀ ਦਾ ਮੁਨਾਫਾ 25.20 ਫੀਸਦੀ ਡਿਗਿਆ
NEXT STORY