ਨਵੀਂ ਦਿੱਲੀ- ਜੇਕਰ ਤੁਸੀਂ ਪੜ੍ਹਣ ਲਿਖਣ ਦੇ ਸ਼ੌਕੀਨ ਹੋ ਤਾਂ ਤੁਸੀਂ ਆਪਣੇ ਬਲਾਗ ਜਾਂ ਵੈਬਸਾਈਟ ਜ਼ਰੀਏ ਵਧੀਆ ਕਮਾਈ ਕਰ ਸਕਦੇ ਹੋ ਪਰ ਕਮਾਈ ਲਈ ਸਿਰਫ ਬਲਾਗ ਜਾਂ ਸਾਈਟ ਬਣਾਉਣਾ ਹੀ ਕਾਫੀ ਨਹੀਂ ਹੈ। ਕਾਂਟੈਂਟ, ਬਲਾਗ 'ਤੇ ਇਸ਼ਤਿਹਾਰ ਦੀ ਥਾਂ, ਸਰਚ ਇੰਜਣ ਪ੍ਰਮੋਸ਼ਨ ਅਤੇ ਬਲਾਗ ਦੇ ਪਾਠਕਾਂ ਦੀ ਤਦਾਦ ਵਰਗੀਆਂ ਚੀਜ਼ਾਂ ਬਲਾਗ ਨਾਲ ਹੋਣ ਵਾਲੀਆਂ ਅਰਨਿੰਗ 'ਤੇ ਅਸਰ ਪਾਉਂਦੀਆਂ ਹਨ। ਬਲਾਗ ਜ਼ਰੀਏ ਕਮਾਈ ਕਰਨ ਦਾ ਸਭ ਤੋਂ ਵੱਡਾ ਮਾਧਿਅਮ ਇਸ਼ਤਿਹਾਰ ਹਨ।
ਗੂਗਲ ਐਡਸੈਂਸ, ਬਿਡਵਟਰਾਈਜ਼ਰ, ਐਡਬ੍ਰਿਟ ਅਤੇ ਰੈਵੇਨਿਊਪਾਇਲਟ ਵਰਗੀਆਂ ਕਈ ਆਨਲਾਈਨ ਸੇਵਾਵਾਂ ਹਨ ਜੋ ਬਲਾਗ 'ਤੇ ਇਸ਼ਤਿਹਾਰ ਦਿੰਦੀਆਂ ਹਨ। ਇਨ੍ਹਾਂ 'ਚੋਂ ਗੂਗਲ ਦੀ ਐਡਸੈਂਸ ਸਭ ਤੋਂ ਪਾਪੁਲਰ ਐਡ ਸੇਵਾ ਹੈ। ਇਨ੍ਹਾਂ ਸੇਵਾਵਾਂ ਦੇ ਇਸ਼ਤਿਹਾਰ ਆਪਣੇ ਬਲਾਗ 'ਤੇ ਲਗਾਉਣ ਲਈ ਪਹਿਲਾਂ ਇਨ੍ਹਾਂ ਦਾ ਮੈਂਬਰ ਬਣਨਾ ਜ਼ਰੂਰੀ ਹੈ। ਇਸ ਤਰ੍ਹਾਂ ਦੀ ਜ਼ਿਆਦਾਤਰ ਸੇਵਾਵਾਂ ਦੀ ਮੈਂਬਰਸ਼ਿਪ ਫ੍ਰੀ ਹੁੰਦੀ ਹੈ। ਮੈਂਬਰ ਬਣਨ ਦੇ ਬਾਅਦ ਇਹ ਕੁਝ ਕੋਡ ਮੁਹੱਇਆ ਕਰਵਾਉਂਦੀਆਂ ਹਨ, ਜਿਸ ਨੂੰ ਬਲਾਗ 'ਤੇ ਲਗਾਉਣਾ ਜ਼ਰੂਰੀ ਹੁੰਦਾ ਹੈ।
ਮੋਬਾਈਲ ਫੋਨ ਭਰੇਗਾ ਜੇਬ
ਜਿੰਨੀ ਤੇਜ਼ੀ ਨਾਲ ਸਮਾਰਟਫੋਨ ਦਾ ਚਲਣ ਵੱਧ ਰਿਹਾ ਹੈ ਓਨੀ ਤੇਜ਼ੀ ਨਾਲ ਮੋਬਾਈਲ ਜ਼ਰੀਏ ਕਮਾਈ ਦੇ ਦਰਵਾਜ਼ੇ ਵੀ ਖੁੱਲ੍ਹੇ ਹਨ। ਮੋਬਾਈਲ ਤੋਂ ਕਮਾਈ ਦੇ ਦੋ ਤਰੀਕੇ ਹਨ।
ਮੋਬਾਈਲ ਐਪਸ ਅਤੇ ਈ-ਬੁੱਕ
ਜੇਕਰ ਤੁਸੀਂ ਤਕਨੀਕ ਦੇ ਜਾਣਕਾਰ ਹੋ ਤਾਂ ਵੱਖ-ਵੱਖ ਐਪਸ ਬਣਾਉਣ ਲਈ ਜ਼ਰੂਰੀ ਕੰਪਿਊਟਰ ਲੈਂਗਵੇਜ਼ ਸਿਖ ਕੇ ਇਸ ਦਿਸ਼ਾ 'ਚ ਅੱਗੇ ਵੱਧ ਸਕਦੇ ਹੋ। ਐਂਡਰਾਇਡ ਅਤੇ ਆਈਫੋਨ ਦੇ ਆਈ.ਓ.ਐਸ. ਪਲੇਟਫਾਰਮ ਅਤੇ ਵਿੰਡੋਜ਼ 8 ਲਈ ਵੀ ਐਪਸ ਵਿਕਸਿਤ ਕੀਤੇ ਜਾ ਸਕਦੇ ਹਨ। 'ਐਡਮੋਬ' ਮੋਬਾਈਲ ਦੀ ਮੁੱਖ ਇਸ਼ਤਿਹਾਰ ਸੇਵਾ ਹੈ। ਤੁਸੀਂ ਆਪਣੇ ਐਪਸ 'ਚ ਇਸ ਦੇ ਜ਼ਰੀਏ ਇਸ਼ਤਿਹਾਰ ਲਗਾ ਕੇ ਕਮਾਈ ਕਰ ਸਕਦੇ ਹੋ। ਬਹੁਤ ਸਾਰੇ ਲੋਕ ਹੁਣ ਛਪੀਆਂ ਕਿਤਾਬਾਂ ਦੀ ਜਗ੍ਹਾ ਮੋਬਾਈਲ, ਟੈਬ ਜਾਂ ਕਿੰਡਲ 'ਤੇ ਈ-ਬੁੱਕਸ ਪੜ੍ਹਣਾ ਪਸੰਦ ਕਰਦੇ ਹਨ। ਤੁਸੀਂ ਆਪਣੀ ਈ-ਬੁੱਕਸ ਅਮੇਜ਼ਨ ਕਿੰਡਲ, ਐਪਲ ਆਈਟਿਊਨਜ਼ ਅਤੇ ਗੂਗਲ ਪਲੇ ਬੁੱਕਸ 'ਤੇ ਆਸਾਨੀ ਨਾਲ ਪੀ.ਡੀ.ਐਫ. ਜਾਂ ਈਪਬ ਫਾਰਮੈਟ 'ਚ ਪਾ ਸਕਦੇ ਹੋ।
ਇਹ ਹੈ ਕਮਾਈ ਦਾ ਜ਼ਰੀਆ
ਕਈ ਇਸ ਤਰ੍ਹਾਂ ਦੀਆਂ ਵੈਬਸਾਈਟਸ ਇੰਟਰਨੈਟ 'ਤੇ ਉਪਲੱਬਧ ਹਨ, ਜੋ ਕਾਂਟੈਂਟ ਲਿਖਣ ਦਾ ਕੰਮ ਦਿੰਦੀਆਂ ਹਨ। ਇਥੇ ਤੁਸੀਂ ਕੰਮ ਦੇਖ ਕੇ ਉਸ ਦੇ ਲਈ ਬੋਲੀ ਲਗਾ ਸਕਦੇ ਹੋ, ਯਾਨੀ ਤੁਸੀਂ ਦੱਸ ਸਕਦੇ ਹੋ ਕਿ ਤੁਸੀਂ ਉਹ ਕੰਮ ਕਿੰਨੇ ਰੁਪਏ 'ਚ ਕਰੋਗੇ। ਜੇਕਰ ਕੰਮ ਦੇਣ ਵਾਲੇ ਨੂੰ ਤੁਹਾਡੀ ਬਿਡ ਵਧੀਆ ਲੱਗੀ ਤਾਂ ਉਹ ਕੰਮ ਕੁਝ ਸ਼ਰਤਾਂ 'ਤੇ ਤੁਹਾਨੂੰ ਦੇ ਦਿੱਤਾ ਜਾਵੇਗਾ। elance.com, odesk.com, guru.com ਅਤੇ freelancer.com ਫ੍ਰੀਲਾਂਸਿੰਗ ਹੀ ਇਸ ਤਰ੍ਹਾਂ ਦੀਆਂ ਕੁਝ ਵੈਬਸਾਈਟਾਂ ਹਨ। ਜਿਥੇ ਤੁਸੀਂ ਬਿਨਾਂ ਕੁਝ ਖਰਚ ਕੀਤੇ ਕੰਮ ਕਰ ਸਕਦੇ ਹੋ। ਯੂ-ਟਿਊਬ 'ਤੇ ਤੁਸੀਂ ਆਪਣੇ ਵੀਡੀਓਜ਼ ਅਪਲੋਡ ਕਰ ਸਕਦੇ ਹੋ। ਇਥੇ ਤੁਸੀਂ ਆਪਣੇ ਵੀਡੀਓ ਨੂੰ ਮੋਨੋਟਾਈਜ਼ ਵੀ ਕਰ ਸਕਦੇ ਹੋ। ਯਾਨੀ ਤੁਸੀਂ ਚਾਹੋ ਤਾਂ ਯੂ-ਟਿਊਬ ਤੁਹਾਡੇ ਵੀਡੀਓ 'ਤੇ ਇਸ਼ਤਿਹਾਰ ਦਿਖਾਏਗਾ। ਇਸ ਤੋਂ ਹੋਣ ਵਾਲੀ ਕਮਾਈ ਦਾ ਇਕ ਹਿੱਸਾ ਤੁਹਾਡੇ ਖਾਤੇ 'ਚ ਵੀ ਜਾਵੇਗਾ। ਜੇਕਰ ਵੀਡੀਓ ਰੋਚਕ ਹੈ ਤਾਂ ਯੂ-ਟਿਊਬ ਦੇ ਇਸ਼ਤਿਹਾਰਾਂ ਨਾਲ ਤੁਸੀਂ ਮਾਲਾਮਾਲ ਹੋ ਸਕਦੇ ਹੋ।
ਲੜਕੀ ਨੂੰ ਛੇ ਮਹੀਨੇ ਬੰਦੀ ਬਣਾ ਕੀਤਾ ਗੈਂਗਰੇਪ
NEXT STORY