ਵੈੱਬ ਡੈਸਕ- ਆਪਣੇ ਪੈਸੇ ਸੁਰੱਖਿਅਤ ਤਰੀਕੇ ਨਾਲ ਵਧਾਉਣ ਅਤੇ ਭਵਿੱਖ ਲਈ ਯੋਜਨਾ ਬਣਾਉਣ ਦਾ ਸਭ ਤੋਂ ਆਸਾਨ ਤਰੀਕਾ ਡਾਕ ਘਰ ਦੀਆਂ ਸਕੀਮਾਂ ਹਨ। ਧੀ ਦਾ ਵਿਆਹ, ਮਾਤਾ-ਪਿਤਾ ਦੀ ਪੈਨਸ਼ਨ ਜਾਂ ਰਿਟਾਇਰਮੈਂਟ ਲਈ ਬਚਤ ਕਰਨਾ ਹੋਵੇ, ਪੀਪੀਐੱਫ (ਪਬਲਿਕ ਪ੍ਰੋਵੀਡੈਂਟ ਫੰਡ) ਸਕੀਮ ਲੰਬੇ ਸਮੇਂ ਦੇ ਨਿਵੇਸ਼ ਲਈ ਇਕ ਭਰੋਸੇਮੰਦ ਆਪਸ਼ਨ ਹੈ। ਵਿਆਹੁਤਾ ਲੋਕ ਆਪਣੇ ਅਤੇ ਆਪਣੀ ਪਤਨੀ ਦੇ ਨਾਂ ਵੱਖ-ਵੱਖ ਖਾਤੇ ਖੋਲ੍ਹ ਸਕਦੇ ਹਨ ਅਤੇ ਇਸ ਵਿਚ ਟੈਕਸ 'ਚ ਵੀ ਛੋਟ ਮਿਲਦੀ ਹੈ।
ਕੀ ਹੈ PPF ਸਕੀਮ?
ਪੀਪੀਐੱਫ ਇਕ ਲਾਂਗ ਟਰਮ ਸੇਵਿੰਗ ਸਕੀਮ ਹੈ ਜਿਸ ਵਿਚ ਕੋਈ ਵੀ ਭਾਰਤੀ ਨਾਗਰਿਕ ਸਾਲਾਨਾ 500 ਰੁਪਏ ਤੋਂ ਲੈ ਕੇ 1.5 ਲੱਖ ਰੁਪਏ ਤਕ ਨਿਵੇਸ਼ ਕਰ ਸਕਾਦਹੈ। ਇਹ ਯੋਜਨਾ ਉਨ੍ਹਾਂ ਲੋਕਾਂ ਲਈ ਫਾਇਦੇਮੰਦ ਹੈ ਜੋ ਘੱਟ ਜ਼ੋਖ਼ਮ ਦੇ ਨਾਲ ਟੈਕਸ 'ਚ ਛੋਟ ਅਤੇ ਗਾਰੰਟੀਡ ਵਿਆਜ ਪਾਉਣਾ ਚਾਹੁੰਦੇ ਹਨ।
ਵਿਆਜ ਦਰ ਅਤੇ ਫਾਇਦਾ
ਪੀਪੀਐੱਫ ਯੋਜਨਾ 'ਤੇ ਮੌਜੂਦਾ ਸਮੇਂ 'ਚ 7.1 ਫੀਸਦੀ ਸਾਲਾਨਾ ਵਿਆਜ ਮਿਲ ਰਿਹਾ ਹੈ, ਜੋ ਕੰਪਾਊਂਡਿੰਗ ਦੇ ਨਾਲ ਵਧਦਾ ਹੈ। ਸਰਕਾਰੀ ਸਮਰਥਿਤ ਹੋਣ ਕਾਰਨ ਇਹ ਗਾਰੰਟੀਡ ਰਿਟਰਨ ਦਿੰਦੀ ਹੈ ਅਤੇ ਇਸ 'ਤੇ ਮਿਲਣ ਵਾਲਾ ਵਿਆਜ ਟੈਕਸ ਫ੍ਰੀ ਹੁੰਦਾ ਹੈ। ਉਦਾਹਰਣ ਲਈ 15 ਸਾਲ ਦੀ ਮਿਆਦ ਤੋਂ ਬਾਅਦ 10.80 ਲੱਖ ਰੁਪਏ ਦਾ ਨਿਵੇਸ਼ ਲਗਭਗ 19.52 ਲੱਖ 'ਚ ਬਦਲ ਸਕਦਾਹੈ। 18 ਸਾਲ ਜਾਂ ਜ਼ਿਆਦਾ ਉਮਰ ਦਾ ਕੋਈ ਵੀ ਭਾਰਤੀ ਨਾਗਰਿਕ ਪੀਪੀਐੱਫ ਖਾਤਾ ਖੋਲ੍ਹ ਸਕਦਾ ਹੈ। ਮਾਨਸਿਕ ਰੂਪ ਨਾਲ ਅਸਥਿਰ ਵਿਅਕਤੀ ਦਾ ਖਾਤਾ ਉਸਦੇ ਪਰਿਵਾਰਕ ਮੈਂਬਰ ਦੇ ਨਾਂ 'ਤੇ ਖੋਲ੍ਹਿਆ ਜਾ ਸਕਦਾ ਹੈ। ਦੇਸ਼ ਭਰ 'ਚ ਕਿਸੇ ਵਿਅਕਤੀ ਦੇ ਨਾਂ ਸਿਰਫ ਇਕ ਪੀਪੀਐੱਫ ਖਾਤਾ ਖੋਲ੍ਹਿਆ ਜਾ ਸਕਦਾ ਹੈ।
ਨਿਵੇਸ਼ ਦੀ ਰਾਸ਼ੀ
ਇਕ ਵਿੱਤੀ ਸਾਲ 'ਚ ਘੱਟੋ-ਘੱਟ 500 ਰੁਪਏ ਅਤੇ ਵੱਧ ਤੋਂ ਵੱਧ 1,50,000 ਰੁਪਏ ਜਮ੍ਹਾ ਕੀਤੇ ਜਾ ਸਕਦੇ ਹਨ। ਇਹ ਰਾਸ਼ੀ ਇਕੱਠੀ ਜਾਂ ਕਿਸ਼ਤਾਂ 'ਚ ਜਮ੍ਹਾ ਕੀਤੀ ਜਾ ਸਕਦੀਹੈ। ਨਿਵੇਸ਼ ਕੀਤੀ ਗਈ ਰਕਮ ਆਮਦਨ ਕਰ ਕਾਨੂੰਨ ਦੀ ਧਾਰਾ 80C ਦੇ ਤਹਿਤ ਟੈਕਸ ਛੋਟ ਲਈ ਯੋਗ ਹੈ। ਇੱਕ PPF ਖਾਤਾ 15 ਸਾਲਾਂ ਵਿੱਚ ਪਰਿਪੱਕ ਹੁੰਦਾ ਹੈ। ਤੁਸੀਂ ਹਰ ਵਾਰ ਅਰਜ਼ੀ ਦੇਣ 'ਤੇ ਇਸ ਮਿਆਦ ਨੂੰ ਪੰਜ ਸਾਲ ਵਧਾ ਸਕਦੇ ਹੋ, ਵੱਧ ਤੋਂ ਵੱਧ 50 ਸਾਲਾਂ ਤੱਕ।
ਕਿਵੇਂ ਬਣਾਈਏ ਵੱਡਾ ਫੰਡ
ਜੇਕਰ ਤੁਸੀਂ ਅਤੇ ਤੁਹਾਡੀ ਪਤਨੀ ਹਰ ਮਹੀਨੇ 5000 ਰੁਪਏ ਜਮ੍ਹਾ ਕਰੋ ਤਾਂ 20 ਸਾਲਾਂ ਬਾਅਦ ਤੁਹਾਡਾ ਫੰਡ 26.63 ਲੱਖ ਬਣ ਸਕਦਾ ਹੈ। ਇਸ ਵਿਚ ਤੁਹਾਡੀ ਨਿਵੇਸ਼ ਰਕਮ 12,00,000 ਰੁਪਏ ਅਤੇ ਵਿਆਜ 14,63,315 ਰੁਪਏ ਹੋਵੇਗਾ। ਡਾਕ ਘਰ ਦੀ ਪੀਪੀਐੱਫ ਸਕੀਮ ਸੁਰੱਖਿਅਤ ਨਿਵੇਸ਼, ਲੰਬੀ ਮਿਆਦ ਦੇ ਫਾਇਦੇ ਅਤੇ ਟੈਕਸ 'ਚ ਬਚਤ ਦਾ ਬਿਹਤਰੀਨ ਆਪਸ਼ਨ ਹੈ। ਇਹ ਯੋਜਨਾ ਸਰਕਾਰੀ ਸਮਰਥਿਤ ਹੋਣ ਕਾਰਨ ਪੂੰਜੀ ਦੀ ਸੁਰੱਖਿਆ ਗਾਰੰਟੀ ਵੀ ਦਿੰਦੀ ਹੈ ਜੋ ਇਸਨੂੰ ਲੰਬੀ ਮਿਆਦ ਦੇ ਨਿਵੇਸ਼ ਲਈ ਇਕ ਭਰੋਸੇਮੰਦ ਆਪਸ਼ਨ ਬਣਾਉਂਦੀ ਹੈ।
ਲਗਾਤਾਰ ਚੌਥੇ ਸੈਸ਼ਨ 'ਚ ਵਧੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਕਿੰਨੇ ਹੋਏ ਭਾਅ
NEXT STORY