ਮੇਰਠ- ਥਾਣਾ ਲਿਸਾੜੀ ਗੇਟ ਖੇਤਰ 'ਚ ਇਕ ਲੜਕੀ ਨੂੰ ਕਥਿਤ ਰੂਪ ਨਾਲ ਇਕ ਪਰਿਵਾਰ ਦੇ ਚਾਰ ਲੋਕਾਂ ਵਲੋਂ ਬੰਦੀ ਬਣਾ ਕੇ ਉਸ ਨਾਲ ਗੈਂਗਰੇਪ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਪੀੜਤ ਪੱਖ ਦੀ ਤਹਿਰੀਰ 'ਤੇ ਮਾਮਲਾ ਦਰਜ ਕਰਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤਾਂ ਦੇ ਪਿਤਾ ਵਲੋਂ 17 ਅਪ੍ਰੈਲ ਨੂੰ ਦਰਜ ਕਰਵਾਈ ਗਈ ਸ਼ਿਕਾਇਤ ਮੁਤਾਬਕ ਪੁਲਸ ਨੇ ਦੱਸਿਆ ਹੈ ਕਿ ਲਖੀਪੁਰਾ ਵਾਸੀ ਨਰੂਦਦੀਨ ਅਤੇ ਉਸ ਦੇ ਬੇਟੇ ਵਸੀਮ, ਸਾਕਿਬ ਅਤੇ ਅਨਸ ਨੇ ਲਿਸਾੜੀ ਗੇਟ ਇਲਾਕੇ ਤੋਂ ਪੀੜਤ ਦਾ ਅਗਵਾ ਕੀਤਾ ਸੀ। ਉਸ ਤੋਂ ਬਾਅਦ ਪੀੜਤਾਂ ਉਸ ਦੇ ਕਬਜ਼ੇ 'ਚ ਸੀ। ਪੁਲਸ ਨੇ ਦੱਸਿਆ ਹੈ ਕਿ 25 ਸਾਲਾਂ ਵਨੀਸ ਨੇ ਜ਼ਬਰਦਸਤੀ ਪੀੜਤਾਂ ਨਾਲ ਵਿਆਹ ਕੀਤਾ। ਦੋਸ਼ ਹੈ ਕਿ ਚਾਰਾਂ ਨੇ ਉਸ ਤੋਂ ਬਾਅਦ ਪੀੜਤਾਂ ਦੇ ਨਾਲ ਕਈ ਵਾਰ ਬਲਾਤਕਾਰ ਕੀਤਾ। ਐਤਵਾਰ ਨੂੰ ਇਹ ਲੜਕੀ ਕਿਸੇ ਤਰ੍ਹਾਂ ਭੱਜਣ 'ਚ ਸਫਲ ਹੋ ਗਈ ਅਤੇ ਉਸ ਨੇ ਜਾ ਕੇ ਪਰਿਵਾਰ ਨੂੰ ਇਹ ਸਾਰਾ ਕਿੱਸਾ ਸੁਣਾਇਆ ਜਿਸ ਤੋਂ ਬਾਅਦ ਚਾਰਾਂ ਦੇ ਖਿਲਾਫ ਇਸ ਸੰਬੰਧ 'ਚ ਮਾਮਲਾ ਦਰਜ ਕੀਤਾ ਗਿਆ ਹੈ।
‘ਕਿਸ ਆਫ ਲਵ’ ਦੇ ਸਮਰਥਨ ’ਚ ਉਤਰੇ ਸੈਂਕੜੇ ਵਿਦਿਆਰਥੀ-ਵਿਦਿਆਰਥਣਾਂ (ਵੀਡੀਓ)
NEXT STORY