ਸਰੀ-(ਗੁਰਬਾਜ ਸਿੰਘ ਬਰਾੜ)-ਕੈਨੇਡਾ ਦੇ ਸ਼ਹਿਰ ਸਰੀ 'ਚ ਠੰਡ ਦਾ ਮੌਸਮ ਸ਼ੁਰੂ ਹੋ ਗਿਆ ਹੈ। ਮੌਸਮ ਵਿਭਾਗ ਅਨੁਸਾਰ ਬੁੱਧਵਾਰ ਨੂੰ ਪਾਰਾ ਮਨਫੀ ਤੋਂ ਡਿਗਰੀ ਸੈਲਸੀਅਸ ਹੇਠਾਂ ਡਿੱਗ ਪੈਣਾ ਹੈ। ਅਜਿਹੇ 'ਚ ਬੇਘਰ ਲੋਕਾਂ ਨੂੰ ਕੜਾਕੇ ਦੀ ਠੰਡ ਤੋਂ ਬਚਾਉਣ ਲਈ ਸਥਾਨਕ ਰੋਟਰੀ ਕਲੱਬ ਸਰੀ-ਨਿਊਟਨ ਵਲੋਂ ਗਰਮ ਕੰਬਲ ਤੇ ਜੈਕਟਾਂ ਦਾ ਪ੍ਰਬੰਧ ਕੀਤਾ ਗਿਆ ਹੈ। ਕਲੱਬ ਦੇ ਮੈਂਬਰਾਂ ਨੇ ਬੁੱਧਵਾਰ ਨੂੰ ਸਥਾਨਕ ਗ੍ਰੈਂਡ ਤਾਜ ਬੈਂਕੁਇਟ ਹਾਲ ਅੱਗੇ ਖੜ੍ਹੇ ਹੋ ਕੇ ਕੰਬਲ ਅਤੇ ਨਿੱਘ ਦੇਣ ਵਾਲੇ ਕੱਪੜੇ ਇੱਕਤਰ ਕੀਤੇ।
ਸਰੀ ਸ਼ਹਿਰ ਦੇ ਵਸਨੀਕਾਂ ਵਲੋਂ ਇਸ ਮੁਹਿੰਮ 'ਚ ਵੱਧ ਚੜ੍ਹ ਕੇ ਹਿੱਸਾ ਪਾਇਆ ਗਿਆ। ਕਲੱਬ ਦੇ ਅਹੁਦੇਦਾਰਾਂ ਕੁਲਤਾਰ ਜੀਤ ਸਿੰਘ ਥਿਆੜਾ ਅਤੇ ਡਾ. ਸਰਬਜੀਤ ਕੌਰ ਰੋਮਾਣਾ ਨੇ ਦੱਸਿਆ ਕਿ ਉਹ ਹਰ ਸਾਲ ਕਲੱਬ ਵਲੋਂ ਸਥਾਨਕ ਅਤੇ ਕੌਮਾਂਤਰੀ ਪੱਧਰ 'ਤੇ ਸਮਾਜਿਕ ਕੰਮਾਂ 'ਚ ਹਿੱਸਾ ਪਾਉਂਦੇ ਹਨ। ਇਸ ਵਾਰ ਇੱਕਠੇ ਕੀਤੇ ਗਏ ਗਰਮ ਕਲੰਬ ਅਤੇ ਕੱਪੜੇ ਜਲਦੀ ਹੀ ਲੋੜਵੰਦਾਂ 'ਚ ਵੰਡ ਦਿੱਤੇ ਜਾਣਗੇ। ਇਸ ਮੌਕੇ ਬੀ.ਸੀ. ਦੇ ਉੱਚ ਸਿੱਖਿਆ ਮੰਤਰੀ ਅਮਰੀਕ ਵਿਰਕ, ਸਾਬਕਾ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ ਅਤੇ ਮੀਡੀਆ ਸ਼ਖਸੀਅਤਾਂ ਡਾ.ਜਸਬੀਰ ਸਿੰਘ ਰੋਮਾਣਾ ਅਤੇ ਹਰਜਿੰਦਰ ਥਿੰਦ ਵੀ ਪਹੁੰਚੇ ਹੋਏ ਹਨ।
ਕੈਨੇਡਾ 'ਚ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀਆਂ ਦੀ ਮਿਲਣੀ 7 ਦਸੰਬਰ ਨੂੰ
NEXT STORY