ਵੈਨਕੂਵਰ-(ਗੁਰਬਾਜ ਸਿੰਘ ਬਰਾੜ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕੈਂਪਸ ਤੋਂ ਵਿੱਦਿਆ ਹਾਸਲ ਕਰਨ ਵਾਲੇ ਕੈਨੇਡਾ-ਅਮਰੀਕਾ ਰਹਿੰਦੇ ਵਿਦਿਆਰਥੀਆਂ ਦੀ ਪਹਿਲੀ ਸਲਾਨਾ ਇੱਕਤਰਤਾ 7 ਦਸੰਬਰ ਐਤਵਾਰ ਨੂੰ ਸ਼ਾਮ ਦੇ ਪੰਜ ਵਜੇ ਪੰਜਾਬ ਬੈਕੁਇੰਟ ਹਾਲ 28 ਸਟਰੀਟ 81 ਐਵਨਿਊ ਪਾਇਲ ਬਿਜ਼ਨੈਸ ਸੈਂਟਰ ਸਰੀ 'ਚ ਹੋਵੇਗੀ। ਇਸ ਮੌਕੇ ਯੂਨੀਵਰਸਿਟੀ ਤੋਂ ਪੜ੍ਹੇ ਵਿਦਿਆਰਥੀ ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕਰਨਗੇ। ਯੂਨੀਵਰਸਿਟੀ ਕੈਂਪਸ ਤੋਂ ਪੜ੍ਹਾਈ ਕਰਨ ਵਾਲੇ ਸਾਰੇ ਨਵੇਂ-ਪੁਰਾਣੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਪਰਿਵਾਰ ਸਮੇਤ ਇਸ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਜਾ ਰਿਹਾ ਹੈ। ਇਸ ਮੌਕੇ ਛੋਟੇ ਬੱਚਿਆਂ ਲਈ ਮਨੋਰੰਜਨ ਲਈ ਖਾਸ ਪ੍ਰਬੰਧ ਕੀਤੇ ਗਏ ਹਨ।
ਕੈਨੇਡਾ 'ਚ ਬੱਬੂ ਮਾਨ ਦੀ ਫਿਲਮ 'ਬਾਜ਼' ਦੇ ਪ੍ਰਿੰਟ ਜਾਰੀ
NEXT STORY