ਸੰਯੁਕਤ ਰਾਸ਼ਟਰ— ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਬਾਨ ਕੀ ਮੂਨ ਦੇ ਬੁਲਾਰੇ ਨੇ ਕਿਹਾ ਕਿ ਭਾਰਤ ਦੇ ਰਾਜਸਥਾਨ ਦੇ ਇਕ ਪਿੰਡ ਵਿਚ ਇਕ ਮਹਿਲਾ ਨੂੰ ਨਿਰਵਸਤਰ ਕਰਕੇ ਕੇ ਗਧੇ 'ਤੇ ਬਿਠਾ ਕੇ ਪੂਰੇ ਪਿੰਡ ਦਾ ਚੱਕਰ ਲਗਾਉਣ ਦਾ ਮਾਮਲਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਨੇ ਆਸ ਜਤਾਈ ਹੈ ਕਿ ਇਸ ਮਾਮਲੇ ਦੀ ਪੂਰੀ ਜਾਂਚ ਹੋਵੇਗੀ। ਇਕ ਪੱਤਰਕਾਰ ਵੱਲੋਂ ਇਸ ਘਟਨਾ ਨਾਲ ਸੰਬੰਧਤ ਸਵਾਲ ਪੁੱਛੇ ਜਾਣ 'ਤੇ ਮੂਨ ਦੇ ਉਪ ਬੁਲਾਰੇ ਫਰਹਾਨ ਹੱਕ ਨੇ ਕਿਹਾ ਕਿ ਫਿਲਹਾਲ ਉਨ੍ਹਾਂ ਨੂੰ ਮੀਡੀਆ ਰਿਪੋਰਟਾਂ ਰਾਹੀਂ ਜਾਣਕਾਰੀ ਮਿਲੀ ਹੈ। ਉਨ੍ਹਾਂ ਕਿਹਾ ਕਿ ਨਿਸ਼ਚਿਤ ਰੂਪ ਨਾਲ ਇਹ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਮਹਿਲਾਵਾਂ ਦੇ ਅਧਿਕਾਰਾਂ ਦਾ ਮੁੱਦਾ ਪੂਰੀ ਦੁਨੀਆ ਲਈ ਇਕ ਗੰਭੀਰ ਮੁੱਦਾ ਹੈ।
ਜ਼ਿਕਰਯੋਗ ਹੈ ਕਿ ਰਾਜਸਮੰਦ ਜ਼ਿਲੇ ਦੇ ਥੁਰਵਾਦ ਪਿੰਡ ਵਿਚ ਆਪਣੇ ਭਤੀਜੇ ਦੇ ਕਤਲ ਦੀ ਦੋਸ਼ੀ ਮਹਿਲਾ ਨੂੰ ਪੰਚਾਇਤ ਨੇ ਸਜ਼ਾ ਦੇ ਤੌਰ 'ਤੇ ਨਿਰਵਸਤਰ ਕਰਕੇ ਪੂਰੇ ਪਿੰਡ ਵਿਚ ਘੁੰਮਾਉਣ ਦਾ ਤੁਗਲਕੀ ਫਰਮਾਨ ਸੁਣਾਇਆ ਸੀ। ਪੁਲਸ ਨੇ ਕਿਹਾ ਹੈ ਕਿ ਮਾਮਲੇ ਵਿਚ 30 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਭੂੰਡ ਆਸ਼ਕਾਂ ਦੀ ਛਿੱਤਰ ਪਰੇਡ ਤਾਂ ਬਹੁਤ ਦੇਖੀ, ਹੁਣ ਦੇਖੋ ਕੁੜੀਆਂ ਦਾ ਚੜ੍ਹਦਾ ਕੁਟਾਪਾ (ਵੀਡੀਓ)
NEXT STORY