ਇਸਲਾਮਾਬਾਦ—ਪਾਕਿਸਤਾਨੀ ਫੌਜ ਨੇ ਵਾਹਗਾ ਬਾਰਡਰ 'ਤੇ ਹੋਏ ਆਤਮਘਾਤੀ ਹਮਲੇ ਵਿਚ ਸ਼ਾਮਲ ਅੱਤਵਾਦੀਆਂ ਸਮੇਤ 13 ਅੱਤਵਾਦੀਆਂ ਨੂੰ ਹਵਾਈ ਹਮਲਿਆਂ ਵਿਚ ਮਾਰ ਸੁੱਟਣ ਦਾ ਦਾਅਵਾ ਕੀਤਾ ਹੈ। ਅਖਬਾਰ 'ਡਾਨ' ਦੇ ਇੰਟਰ ਸਰਵਿਸੇਜ਼ ਪਬਲਿਕ ਰਿਲੇਸ਼ੰਸ ਦੇ ਬਿਆਨ ਦੇ ਹਵਾਲੇ ਨਾਲ ਕਿਹਾ ਕਿ ਭਰੋਸੇਯੋਗ ਖੁਫੀਆ ਏਜੰਸੀ ਤੋਂ ਵਾਹਗਾ ਸਰਹੱਦ 'ਤੇ ਹਮਲੇ ਵਿਚ ਸ਼ਾਮਲ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਖੈਬਰ ਦੇ ਦਰਸ ਇਲਾਕੇ ਵਿਚ ਹਵਾਈ ਹਮਲੇ ਕੀਤੇ ਗਏ।
ਖੈਬਰ, ਪਾਕਿਸਤਾਨ ਦੇ ਕਬਾਇਲੀ ਇਲਾਕੇ ਦਾ ਹਿੱਸਾ ਹੈ। ਇਹ ਖੇਤਰ ਪਾਕਿਸਤਾਨ ਤਾਲਿਬਾਨ ਅਤੇ ਅਲਕਾਇਦਾ ਨਾਲ ਜੁੜੇ ਅੱਤਵਾਦੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਫੌਜ ਦੇ ਲੜਾਕੂ ਜੈੱਟ ਜਹਾਜ਼ਾਂ ਨੇ ਹਵਾਈ ਹਮਲਿਆਂ ਵਿਚ ਗੋਲਾ-ਬਾਰੂਦ ਦੀ ਖੇਪ ਸਮੇਤ ਤਿੰਨ ਅੱਤਵਾਦੀਆਂ ਦੇ ਟਿਕਾਣੇ ਤਹਿਸ-ਨਹਿਸ ਕਰ ਦਿੱਤੇ।
ਖੁਫੀਆ ਸੂਤਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਹਵਾਈ ਹਮਲਿਆਂ ਵਿਚ ਵਾਹਗਾ ਸਰਹੱਦ 'ਤੇ ਹੋਏ ਅੱਤਵਾਦੀ ਹਮਲਿਆਂ ਦਾ ਮਾਸਟਰਮਾਈਂਡ ਅਤੇ ਹੋਰ ਅੱਤਵਾਦੀ ਵੀ ਮਾਰੇ ਗਏ ਹਨ। ਜ਼ਿਕਰਯੋਗ ਹੈ ਕਿ 2 ਨਵੰਬਰ ਨੂੰ ਪਾਕਿਸਤਾਨ ਵਿਚ ਵਾਹਗਾ ਸਰਹੱਦ 'ਤੇ ਰੀਟ੍ਰੀਟ ਰਸਮ ਦੇ ਦੌਰਾਨ ਇਕ ਆਤਮਘਾਤੀ ਹਮਲਾਵਰ ਨੇ ਖੁਦ ਨੂੰ ਬੰਬ ਨਾਲ ਉਡਾ ਲਿਆ ਸੀ, ਜਿਸ ਵਿਚ 60 ਲੋਕ ਮਾਰੇ ਗਏ ਸਨ ਅਤੇ 110 ਤੋਂ ਜ਼ਿਆਦਾ ਜ਼ਖਮੀ ਹੋ ਗਏ ਸਨ।
ਰਾਜਸਥਾਨ 'ਚ ਮਹਿਲਾ ਨਾਲ ਬਦਸਲੂਕੀ, ਸੰਯੁਕਤ ਰਾਸ਼ਟਰ ਚਿੰਤਾ 'ਚ
NEXT STORY