ਨਵੀਂ ਦਿੱਲੀ-ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਸੀਅਨ ਸੰਮੇਲਨ 'ਚ ਹਿੱਸਾ ਲੈਣ ਮਿਆਂਮਰ ਪਹੁੰਚੇ ਹਨ। ਰਾਤ ਦੇ ਖਾਣੇ ਦੀ ਮੇਜ਼ਬਾਨੀ ਮਿਆਂਮਰ ਦੇ ਰਾਸ਼ਟਰਪਤੀ ਥਿਨ ਸੇਨ ਨੇ ਕੀਤੀ। ਇਸ ਗੈਰ ਰਸਮੀ ਮੁਲਾਕਾਤ 'ਚ ਸੇਨ ਨੂੰ ਮੋਦੀ ਅਤੇ ਓਬਾਮਾ ਦੋਹਾਂ ਨੇਤਾਵਾਂ ਨਾਲ ਰੂ-ਬ-ਰੂ ਹੋਣ ਦਾ ਮੌਕਾ ਮਿਲਿਆ। ਇਸ ਮੁਲਾਕਾਤ ਦੌਰਾਨ ਬਰਾਕ ਨੇ ਮੋਦੀ ਨੂੰ 'ਮੈਨ ਆਫ ਐਕਸ਼ਨ' ਮਤਲਬ ਕਾਰਵਾਈ ਕਰਨ ਵਾਲਾ ਵਿਅਕਤੀ ਕਿਹਾ। ਦੋਹਾਂ ਨੇਤਾਵਾਂ ਵਿਚਾਲੇ ਛੇ ਹਫਤਿਆਂ ਦੌਰਾਨ ਇਹ ਦੂਜੀ ਮੁਲਾਕਾਤ ਸੀ। ਇਸ ਤੋਂ ਪਹਿਲਾਂ 29 ਦਸੰਬਰ ਨੂੰ ਓਬਾਮਾ ਨੇ ਵ੍ਹਾਈਟ ਹਾਊਸ 'ਚ ਮੋਦੀ ਲਈ ਖਾਣੇ ਦਾ ਆਯੋਜਨ ਕੀਤਾ ਸੀ। ਇਸ ਸਮੇਂ ਮੋਦੀ ਨਾਲ ਹੱਥ ਮਿਲਾਉਂਦੇ ਹੋਏ ਓਬਾਮਾ ਨੇ ਗੁਜਰਾਤੀ 'ਚ 'ਕੇਮ ਛੋ' ਕਿਹਾ ਸੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਸੈਯਦ ਅਕਬਰੂਦੀਨ ਨੇ ਟਵਿਟ ਕਰਕੇ ਕਿਹਾ ਕਿ ਰਾਤ ਦੇ ਖਾਣੇ ਦੇ ਮੌਕੇ 'ਤੇ ਓਬਾਮਾ ਅਤੇ ਮੋਦੀ ਦਾ ਸੁਆਗਤ ਕੀਤਾ ਅਤੇ ਕਿਹਾ ਕਿ ਤੁਸੀ ਲੋੜੀਂਦੇ ਕਦਮ ਚੁੱਕਣ ਵਾਲੇ ਵਿਅਕਤੀ ਹਨ।
ਯੂ. ਪੀ. ਦੇ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ‘ਜੋਰੂ ਦਾ ਗੁਲਾਮ’ (ਵੀਡੀਓ)
NEXT STORY