ਉੱਤਰ ਪ੍ਰਦੇਸ਼- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਦੇ ਉਡਾਏ ਗੁਬਾਰੇ 15 ਲੋਕਾਂ ਦੇ ਝੁਲਸਣ ਦਾ ਕਾਰਨ ਬਣ ਗਏ। ਅਖਿਲੇਸ਼ ਨੇ ਇਕ ਪ੍ਰੋਗਰਾਮ ਦੌਰਾਨ ਹਾਈਡਰੋਜਨ ਗੈਸ ਨਾਲ ਭਰੇ ਜਿਨ੍ਹਾਂ ਗੁਬਾਰਿਆਂ ਨੂੰ ਉਡਾਇਆ, ਉਨ੍ਹਾਂ ਗੁਬਾਰਿਆਂ ’ਚ ਨਗਰਾਮ ਕੋਲ ਜਾ ਕੇ ਧਮਾਕਾ ਹੋ ਗਿਆ। ਇਸ ਹਾਦਸੇ ’ਚ 15 ਲੋਕ ਜ਼ਖਮੀ ਹੋ ਗਏ ਹਨ। ਗੁਬਾਰਿਆਂ ਦੀ ਅੱਗ ’ਚ ਝੁਲਸੇ ਲੋਕਾਂ ਨੂੰ ਲਖਨਊ ਦੇ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਮਰੀਜ਼ਾਂ ’ਚ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਅਖਿਲੇਸ਼ ਨੇ ਇਹ ਗੁਬਾਰੇ ਇਕ ਗੇਮਿੰਗ ਚੈਂਪੀਅਨਸ਼ਿਪ ਦੌਰਾਨ ਹਵਾ ’ਚ ਉਡਾਏ ਸਨ।
ਗੁਬਾਰਿਆਂ ਦੇ ਫਟਦੇ ਹੀ ਪ੍ਰਸ਼ਾਸਨ ਅਤੇ ਪੁਲਸ ਹਰਕਤ ’ਚ ਆਉਂਦੇ ਹੋਏ ਹਾਦਸੇ ਵਾਲੀ ਜਗ੍ਹਾ ’ਤੇ ਪੁੱਜੀ ਅਤੇ ਹਾਲਾਤ ਦਾ ਦੌਰਾ ਕੀਤਾ। ਪੁਲਸ ਨੇ ਗੁਬਾਰਿਆਂ ’ਚ ਗੈਸ ਭਰਨ ਵਾਲਿਆਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਘਟਨਾ ’ਤੇ ਦੁਖ ਜ਼ਾਹਰ ਕਰਦੇ ਹੋਏ ਮੁਆਵਜ਼ੇ ਦਾ ਐਲਾਨ ਕੀਤਾ। ਅਖਿਲੇਸ਼ ਨੇ ਜ਼ਖਮੀ ਲੋਕਾਂ ਦੇ ਇਲਾਜ ਲਈ 50-50 ਹਜ਼ਾਰ ਰੁਪਏ ਦੀ ਆਰਥਿਕ ਮਦਦ ਦਾ ਐਲਾਨ ਕੀਤਾ ਹੈ। ਹਾਦਸੇ ’ਚ ਜ਼ਖਮੀ ਲੋਕ ਇਕ ਹੀ ਪਰਿਵਾਰ ਦੇ ਸਨ।
ਕਣਕ ਪਿਸਾਉਣ ਗਈ ਨਾਬਾਲਗ ਲੜਕੀ ਨਾਲ ਕੀਤਾ ਬਲਾਤਕਾਰ
NEXT STORY