ਨਵੀਂ ਦਿੱਲੀ- ਭਾਰਤੀ ਮੂਲ ਦਾ 8 ਸਾਲ ਦਾ ਬੱਚਾ ਸਾਈਬਰ ਸਕਿਊਰਿਟੀ ਸਮਿਟ ’ਚ ਲੈਕਚਰ ਦੇਵੇਗੀ। ਇਹ ਸਮਿਟ ਵੀਰਵਾਰ ਤੋਂ ਸ਼ੁਰੂ ਹੋ ਰਿਹਾ ਹੈ। ਇਸ ’ਚ ਲੈਕਚਰ ਦੇਣ ਵਾਲੇ ਲੋਕਾਂ ’ਚ ਵਿਦੇਸ਼ ਰਾਜ ਮੰਤਰੀ ਵੀ. ਕੇ. ਸਿੰਘ ਵੀ ਸ਼ਾਮਲ ਹਨ। ਇੱਥੇ ਹੋਣ ਵਾਲੇ ਗਰਾਊਂਡ ਜ਼ੀਰੋ ਸਮਿਟ ਦੇ ਆਯੋਜਕਾਂ ਅਨੁਸਾਰ 14 ਨਵੰਬਰ ਨੂੰ ਸਮਿਟ ’ਚ ਅਮਰੀਕਾ ’ਚ ਰਹਿ ਰਹੇ ਰੂਬੇਨ ਪਾਲ ਮੌਜੂਦਾ ਪੀੜ੍ਹੀ ’ਚ ਸਾਈਬਰ ਸਕਿਊਰਿਟੀ ਦੇ ਕੌਸ਼ਲ ਨੂੰ ਵਿਕਸਿਤ ਕਰਨ ਦੀ ਲੋੜ ਰੇਖਾਂਕਿਤ ਕਰਨਗੇ। ਜ਼ਿਕਰਯੋਗ ਹੈ ਕਿ 14 ਨਵੰਬਰ ਚਿਲਡਰਨ ਡੇਅ ਦੇ ਰੂਪ ’ਚ ਮਨਾਇਆ ਜਾਂਦਾ ਹੈ।
ਆਯੋਜਕਾਂ ਨੇ ਕਿਹਾ,‘‘8 ਸਾਲਾ ਰੂਬੇਨ ਪਾਲ ਨੇ ਹਾਊਸਟਨ ਸਕਿਊਰਿਟੀ ਕਾਨਫਰੰਸ ’ਚ ਲੈਕਚਰ ਦਿੱਤਾ ਹੈ। ਰੂਬੇਨ ਨੇ ਦੱਸਿਆ,‘‘ਮੈਂ ਕਰੀਬ ਡੇਢ ਸਾਲ ਪਹਿਲਾਂ ਕੰਪਿਊਟਰ ਭਾਸ਼ਾ ਸਿੱਖਣੀ ਸ਼ੁਰੂ ਕੀਤੀ। ਹੁਣ ਮੈਂ ਆਪਣੇ ਖੁਦ ਦੇ ਪ੍ਰਾਜੈਕਟ ਡਿਜ਼ਾਈਨ ਕਰਦਾ ਹਾਂ।’’ ਰੂਬੇਨ ਚੌਥੀ ਵਾਰ ਇਸ ਕਾਨਫਰੰਸ ’ਚ ਚੌਥੀ ਵਾਰ ਹਿੱਸਾ ਲੈ ਰਿਹਾ ਹੈ।
5 ਘੰਟਿਆਂ 'ਚ 83 ਆਪ੍ਰੇਸ਼ਨ ਕਰਨ ਵਾਲਾ ਕਿਲਰ ਡਾਕਟਰ ਗ੍ਰਿਫਤਾਰ
NEXT STORY