ਸ਼ਾਹਜਹਾਂਪੁਰ- ਸ਼ਾਹਜਹਾਂਪੁਰ ਦੇ ਨਿਗੋਹੀ ਕਸਬੇ ’ਚ ਚੱਲ ਰਹੀ ਰਾਮਲੀਲਾ ਦੇ ਦੌਰਾਨ ਸੋਮਵਾਰ ਦੀ ਰਾਤ ਸਿਪਾਹੀ ਸ਼ੈਲੇਂਦਰ ਕੁਮਾਰ ਸ਼ੁਕਲਾ ਦੇ ਮੰਚ ’ਤੇ ਚੜ੍ਹ ਕੇ ਤਮੰਚੇ ਨਾਲ ਡਾਂਸਰ ਨੂੰ ਡਰਾ-ਧਮਕਾ ਦੇ ਠੁਮਕੇ ਲਗਾਉਣ ਲਈ ਮਜ਼ਬੂਰ ਕਰਨ ਅਤੇ ਕਰੀਬ 30 ਹਜ਼ਾਰ ਰੁਪਏ ਲੁਟਾਉਣ ਦੇ ਮਾਮਲੇ ’ਚ ਨਵਾਂ ਮੋੜ ਆ ਗਿਆ ਹੈ। ਜ਼ਿਕਰਯੋਗ ਹੈ ਕਿ ਨਿਗੋਹੀ ਕਸਬੇ ’ਚ ਸੋਮਵਾਰ ਦੀ ਰਾਤ ਕਰੀਬ 11 ਵਜੇ ਰਾਮਲੀਲਾ ਦੇ ਮੰਚ ’ਤੇ ਡਾਂਸ ਪਾਰਟੀ ਚੱਲ ਰਹੀ ਸੀ। ਚਸ਼ਮਦੀਦਾਂ ਅਨੁਸਾਰ ਸ਼ਰਾਬ ਦੇ ਨਸ਼ੇ ’ਚ ਝੂਮਦਾ ਹੋਇਆ ਸਿਪਾਹੀ ਸ਼ੈਲੇਂਦਰ ਕੁਮਾਰ ਸ਼ੁਕਲਾ ਉੱਥੇ ਪੁੱਜਿਆ ਅਤੇ ਉੱਥੇ ਮੌਜੂਦ ਲੋਕਾਂ ਨਾਲ ਧੱਕਾ-ਮੁੱਕੀ ਕਰਦੇ ਹੋਏ ਸਟੇਜ ’ਤੇ ਚੜ੍ਹ ਗਿਆ। ਸਿਪਾਹੀ ਨੇ ਸਟੇਜ ’ਤੇ ਪੁੱਜ ਕੇ ਤਮੰਚਾ ਲੋਡ ਕੀਤਾ ਅਤੇ ਗੋਟ ’ਚ ਲਗਾਉਣ ਤੋਂ ਬਾਅਦ ਡਾਂਸ ਕਰ ਰਹੀ ਡਾਂਸਰ ਨੂੰ ਡਰਾ-ਧਮਕਾ ਕੇ ਉਸ ਨਾਲ ਠੁਮਕੇ ਲਗਾਉਣ ਲੱਗਾ।
ਉਸ ਦੇ ਹੱਥ ’ਚ ਇਕ-ਇਕ ਹਜ਼ਾਰ ਦੇ ਨੋਟ ਸਨ। ਚਸ਼ਮਦੀਦਾਂ ਅਨੁਸਾਰ ਤਾਂ ਸਿਪਾਹੀ ਨੇ ਡਾਂਸਰ ਨਾਲ ਛੇੜਛਾੜ ਕੀਤੀ ਅਤੇ ਕਰੀਬ 30 ਹਜ਼ਾਰ ਰੁਪਏ ਲੁਟਾਉਣ ਲੱਗਾ। ਸਿਪਾਹੀ ਨੇ ਆਪਣੀ ਫਰਮਾਇਸ਼ ’ਤੇ ਡਾਂਸਰ ਤੋਂ 2 ਗੀਤਾਂ ’ਤੇ ਡਾਂਸ ਕਰਵਾਇਆ। ਇਸ ਦੌਰਾਨ ਉਹ ਲਗਾਤਾਰ ਨੋਟ ਲੁਟਾਉਂਦਾ ਰਿਹਾ। ਜ਼ਿਕਰਯੋਗ ਹੈ ਕਿ ਉਸ ਨੇ ਕਰੀਬ 30 ਹਜ਼ਾਰ ਰੁਪਏ ਲੁਟਾ ਦਿੱਤੇ। ਮਾਮਲਾ ਚਰਚਾ ’ਚ ਆਉਣ ਤੋਂ ਬਾਅਦ ਐੱਸ. ਪੀ. ਰਾਕੇਸ਼ ਚੰਦਰ ਸਾਹੂ ਨੇ ਮੰਗਲਵਾਰ ਨੂੰ ਦੋਸ਼ੀ ਸਿਪਾਹੀ ਨੂੰ ਮੁਅੱਤਲ ਕਰ ਦਿੱਤਾ ਅਤੇ ਮਾਮਲੇ ਦੀ ਜਾਂਚ ਸੀ. ਓ. ਸਦਰ ਵਿਜੇ ਸ਼ੰਕਰ ਮਿਸ਼ਰਾ ਨੂੰ ਸੌਂਪ ਦਿੱਤੀ।
ਬੁੱਧਵਾਰ ਨੂੰ ਉੱਥੇ ਡਾਂਸ ਪਾਰਟੀ ’ਚ ਸ਼ਾਮਲ ਉਹ ਡਾਂਸਰ, ਜਿਸ ’ਤੇ ਸਿਪਾਹੀ ਨੇ ਨੋਟ ਲੁਟਾਏ ਸਨ, ਜਾਂਚ ਕਰਨ ਵਾਲੇ ਸੀ. ਓ. ਕੋਲ ਪੁੱਜੀ ਅਤੇ ਸਿਪਾਹੀ ਦਾ ਬਚਾਅ ਕਰਦੇ ਹੋਏ ਉਸ ਦੇ ਪੱਖ ’ਚ ਬਿਆਨ ਦਿੱਤੇ। ਰਾਮਲੀਲਾ ਕਮੇਟੀ ਨਾਲ ਜੁੜੇ ਲੋਕ ਵੀ ਸੀ. ਓ. ਨੂੰ ਮਿਲੇ ਅਤੇ ਸਿਪਾਹੀ ਨੂੰ ਬਚਾਉਣ ਲਈ ਬਿਆਨ ਦਿੱਤੇ। ਰਾਮਲੀਲਾ ਕਮੇਟੀ ਦੇ ਚੇਅਰਮੈਨ ਸੁਰੇਸ਼ ਗੁਪਤਾ ਨੇ ਸੀ. ਓ. ਨੂੰ ਕਿਹਾ ਕਿ ਸਿਪਾਹੀ ਡਾਂਸ ਪਾਰਟੀ ’ਚ ਆਏ ਇਕ ਗੁੰਡੇ ਨੂੰ ਫੜਨ ਆਇਆ ਸੀ। ਗੁੰਡਾ ਰੁਪਏ ਅਤੇ ਤਮੰਚਾ ਛੱਡ ਕੇ ਦੌੜ ਗਿਆ ਸੀ, ਜਿਸ ਨੂੰ ਸਿਪਾਹੀ ਨੇ ਆਪਣੀ ਗੋਟ ’ਚ ਲੱਗਾ ਦਿੱਤਾ ਸੀ। ਸੀ. ਓ. ਸਦਰ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਫੇਸਬੁਕ 'ਤੇ ਫਾਲਤੂ ਪੋਸਟ ਕਰਨ ਵਾਲੇ ਹੋ ਜਾਓ ਸਾਵਧਾਨ!
NEXT STORY