ਨਵੀਂ ਦਿੱਲੀ- ਫੇਸਬੁਕ 'ਤੇ ਲੋਕ ਹਮੇਸ਼ਾ ਕਿਸੇ ਨਾ ਕਿਸੇ ਦੀ ਪ੍ਰੋਫਾਈਲ ਸਰਚ ਕਰਦੇ ਹਨ। ਚਾਹੇ ਉਹ ਕਿਸੇ ਨੂੰ ਫ੍ਰੈਂਡ ਰਿਕਵੈਸਟ ਭੇਜਣ ਲਈ, ਕਿਸੇ ਨੂੰ ਲੱਭਣ ਲਈ ਜਾਂ ਆਪਣੇ ਪਸੰਦੀਦਾ ਸੈਲੇਬ੍ਰਿਟੀਜ਼ ਦਾ ਪੇਜ ਦੇਖਣ ਲਈ, ਪਰ ਇਸ ਦੌਰਾਨ ਤੁਹਾਡੀ ਇਹ ਸਰਚ ਹਿਸਟਰੀ ਰਿਕਾਰਡ ਹੋ ਜਾਂਦੀ ਹੈ, ਯਾਨੀ ਕਿ ਜਦੋਂ ਅਗਲੀ ਵਾਰ ਉਸ ਨਾਲ ਮਿਲਦੀ-ਜੁਲਦੀ ਕੋਈ ਚੀਜ਼ ਸਰਚ ਕਰਦੇ ਹੋ ਤਾਂ ਉਹ ਪਹਿਲਾਂ ਸਰਚ ਕੀਤੀ ਗਈ ਆਪਸ਼ਨ ਵੀ ਤੁਹਾਨੂੰ ਦਿਖਾਉਂਦਾ ਹੈ। ਦਰਅਸਲ ਅਸੀਂ ਫੇਸਬੁਕ 'ਤੇ ਕੁਝ ਵੀ ਕਰਦੇ ਹਾਂ ਫੇਸਬੁਕ ਉਸ ਨੂੰ ਐਕਟੀਵਿਟੀ ਲਾਗ 'ਚ ਸੇਵ ਕਰਦਾ ਜਾਂਦਾ ਹੈ। ਹਾਲਾਂਕਿ ਇਹ ਸਰਚ ਹਿਸਟਰੀ ਸਿਰਫ ਤੁਹਾਨੂੰ ਹੀ ਦਿਖਾਈ ਦੇਵੇਗੀ ਅਤੇ ਤੁਹਾਡੀ ਪ੍ਰਾਈਵੈਂਸੀ 'ਚ ਦਖਲ ਨਹੀਂ ਦੇਵੇਗੀ, ਪਰ ਫਿਰ ਵੀ ਕਈ ਲੋਕਾਂ ਨੂੰ ਆਪਣੀਆਂ ਸਰਚ ਕੀਤੀਆਂ ਗਈਆਂ ਚੀਜ਼ਾਂ ਦੀ ਹਿਸਟਰੀ ਸ਼ੋਅ ਹੋਣੀ ਪਸੰਦ ਨਹੀਂ ਆਉਂਦੀ। ਇਸ ਲਈ ਜੇਕਰ ਤੁਸੀਂ ਵੀ ਇਸ ਸਰਚ ਹਿਸਟਰੀ ਨੂੰ ਡਿਲੀਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਅਜਿਹਾ ਕਰ ਸਕਦੇ ਹੋ। ਫੇਸਬੁਕ 'ਤੇ ਐਕਟੀਵਿਟੀ ਲਾਗ 'ਚ ਜਾਓ ਅਤੇ ਉਥੇ ਤੁਹਾਨੂੰ ਮੋਰ ਦੀ ਆਪਸ਼ਨ ਦਿਖਾਈ ਦੇਵੇਗੀ। ਤੁਹਾਨੂੰ ਪਹਿਲੀ ਆਪਸ਼ਨ 'ਤੇ ਕਲਿੱਕ ਕਰਨਾ ਹੈ। ਇਸ ਤੋਂ ਬਾਅਦ ਇਸ 'ਚ ਸਰਚ ਕੀਤੀ ਆਪਸ਼ਨ ਦਿਖੇਗੀ। ਇਸ 'ਤੇ ਕਲਿੱਕ ਕਰਦੇ ਹੀ ਤੁਹਾਡੀ ਸਰਚ ਹਿਸਟਰੀ ਸ਼ੋਅ ਹੋ ਜਾਵੇਗੀ। ਇਥੇ ਤੁਸੀਂ ਆਪਣੀ ਸਰਚ ਹਿਸਟਰੀ ਨੂੰ ਡਿਲੀਟ ਕਰਨਾ ਚਾਹੋ ਤਾਂ ਖੱਬੇ ਪਾਸੇ ਬਣੇ 'ਹਿਡਨ ਫਾਰਮ ਟਾਈਮਲਾਈਨ' ਬਟਨ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਤੁਹਾਨੂੰ ਡਿਲੀਟ ਦੀ ਆਪਸ਼ਨ ਦਿਖੇਗੀ, ਜਿਸ ਨੂੰ ਸੈਲੇਕਟ ਕਰਕੇ ਤੁਸੀਂ ਹਿਸਟਰੀ ਡਿਲੀਟ ਕਰ ਸਕਦੇ ਹੋ। ਜੇਕਰ ਤੁਸੀਂ ਇਕੱਠੇ ਪੂਰੀ ਸਰਚ ਹਿਸਟਰੀ ਕਰਨਾ ਚਾਹੁੰਦੇ ਹੋ ਤਾਂ ਉਪਰ ਖੱਬੇ ਬਣੇ ਕਲਿਅਰ ਸੇਅਚਰਸ ਆਈਕਨ 'ਤੇ ਕਲਿੱਕ ਕਰਕੇ ਤੁਸੀਂ ਪੂਰੀ ਸਰਚ ਹਿਸਟਰੀ ਡਿਲੀਟ ਕਰ ਸਕਦੇ ਹੋ।
ਚੰਦ ਘੰਟਿਆਂ ਦੀ ਧੀ ਨੂੰ ਸਰਦ ਰਾਤ 'ਚ ਕੂੜੇ ਦੇ ਢੇਰ 'ਤੇ ਸੁੱਟ ਕੇ ਤੁਰਦੀ ਬਣੀ ਕਲਯੁੱਗੀ ਮਾਂ
NEXT STORY