ਬਰਵਾਲਾ- ਸਰਕਾਰ ਵਲੋਂ ਧੀਆਂ ਦਾ ਇੱਜਤ-ਮਾਣ ਵਧਾਉਣ ਲਈ ਬੇਸ਼ੱਕ ਤਰ੍ਹਾਂ-ਤਰ੍ਹਾਂ ਦੀਆਂ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ ਪਰ ਹਕੀਕਤ ਇਹ ਹੈ ਕਿ ਬੱਚੀਆਂ ਨੂੰ ਅੱਜ ਵੀ ਬੋਝ ਜਾਂ ਬੇਲੋੜਾ ਸਮਝਿਆ ਜਾ ਰਿਹਾ ਹੈ। ਨਵ-ਜੰਮੀ ਬੱਚੀ ਨੂੰ ਕੂੜੇ ਦੇ ਢੇਰ 'ਤੇ ਸੁੱਟਣ ਦੀਆਂ ਖ਼ਬਰਾਂ ਤਾਂ ਆਏ ਦਿਨ ਨਿੱਤ ਅਖ਼ਬਾਰਾਂ 'ਤੇ ਛਪਦੀਆਂ ਰਹਿੰਦੀਆਂ ਹਨ। ਹੁਣ ਮੰਗਲਵਾਰ ਰਾਤ ਨੂੰ ਇਕ ਮਾਂ ਨੇ ਆਪਣੀ ਸਿਰਫ਼ ਚੰਦ ਘੰਟਿਆਂ ਦੀ ਧੀ ਨੂੰ ਸਰਦ ਰਾਤ 'ਚ ਮਰਨ ਲਈ ਕੂੜੇ ਦੇ ਢੇਰ 'ਤੇ ਸੁੱਟ ਦਿੱਤਾ। ਪਰ ਪ੍ਰਮਾਤਮਾ ਦੀ ਕੁਦਰਤ ਕੇ ਬੱਚੀ ਨੂੰ ਕੁਝ ਨਹੀਂ ਹੋਇਆ ਅਤੇ ਬੁੱਧਵਾਰ ਸਵੇਰੇ ਬੱਸ ਅੱਡੇ ਕੋਲ ਲੱਗੇ ਕੂੜੇ ਦੇ ਢੇਰ 'ਤੇ ਰਾਹਗੀਰਾਂ ਨੇ ਇਸ ਬੱਚੀ ਨੂੰ ਦੇਖਿਆ ਅਤੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਬੱਚੀ ਨੂੰ ਬਰਵਾਲਾ ਹਸਪਤਾਲ 'ਚ ਦਾਖਲ ਕਰਵਾਇਆ, ਜਿੱਥੇ ਉਸ ਨੂੰ ਹਿਸਾਰ ਸਿਵਿਲ ਹਸਪਤਾਲ ਰੈਫ਼ਰ ਕਰ ਦਿੱਤਾ। ਹੁਣ ਬੱਚੀ ਦਾ ਨਿੱਕੂ ਵਾਰਡ 'ਚ ਇਲਾਜ ਚੱਲ ਰਿਹਾ ਹੈ। ਹੁਣ ਬੱਚੀ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।
ਬਰਵਾਲਾ ਭਾਈਚਾਰਕ ਕੇਂਦਰ 'ਚ ਤੈਨਾਤ ਇਕ ਨਰਸ ਨੇ ਦੱਸਿਆ ਕਿ ਇਕ ਔਰਤ ਨੇ ਉਨ੍ਹਾਂ ਦੇ ਇੱਥੇ ਮੰਗਲਵਾਰ ਰਾਤ 11 ਬਜੇ ਇਕ ਬੱਚੀ ਨੂੰ ਜਨਮ ਦਿੱਤਾ ਸੀ। ਔਰਤ ਬੱਚੀ ਦੇ ਜਨਮ ਤੋਂ ਬਾਅਦ ਹੀ ਚੁੱਪ-ਚਾਪ ਤਰੀਕੇ ਨਾਲ ਉੱਥੋਂ ਬੱਚੀ ਲੈ ਕੇ ਫਰਾਰ ਹੋ ਗਈ ਸੀ।
ਸੰਭਾਵਨਾ ਹੈ ਕਿ ਇਹ ਉਹ ਹੀ ਬੱਚੀ ਹੈ। ਹਸਪਤਾਲ ਦੇ ਰਿਕਾਰਡ 'ਚ ਬੱਚੀ ਦੀ ਮਾਂ ਦਾ ਨਾਂ ਚੰਦ੍ਰਪਤੀ ਅਤੇ ਪਿਤਾ ਦਾ ਨਾਂ ਬਿੰਦਰ ਲਿਖਵਾਇਆ ਗਿਆ ਹੈ। ਔਰਤ ਨੇ ਖੁਦ ਨੂੰ ਖਰਕੜਾ ਦੀ ਦੱਸਿਆ ਹੈ। ਬਰਵਾਲਾ ਪੁਲਸ ਨੇ ਔਰਤ ਨੂੰ ਲੱਭਣ ਲਈ ਭਾਲ ਸ਼ੁਰੂ ਕਰ ਦਿੱਤੀ ਹੈ।
ਮਾਂ ਨੂੰ ਵਿਆਹੁਣ ਆਇਆ, ਧੀ ਨੂੰ ਖਰੀਦ ਕੇ ਲੈ ਗਿਆ!
NEXT STORY