ਸਿਡਨੀ, (ਬਲਵਿੰਦਰ ਧਾਲੀਵਾਲ) -ਛੋਟੇ ਤੇ ਵੱਡੇ ਪਰਦੇ ਦੀ ਦੁਨੀਆ ਦੀਆਂ ਅਨੇਕਾਂ ਭਾਸ਼ਾਵਾਂ ਵਿਚ ਆਪਣੀ ਕਲਾ ਦਾ ਲੋਹਾ ਮੰਨਵਾ ਚੁੱਕੇ ਸਦਾਬਹਾਰ ਗੁਲਸ਼ਨ ਗਰੋਵਰ ਆਪਣੀ ਆਸਟ੍ਰੇਲੀਆ ਦੀ ਫੇਰੀ ਦੌਰਾਨ ਐਡੀਲੇਡ ਪਹੁੰਚੇ। ਭਾਵੇਂ ਉਨ੍ਹਾਂ ਦੀ ਇਹ ਫੇਰੀ ਇਕ ਪਰਿਵਾਰਕ ਸੀ ਪਰ ਆਪਣੀ ਭੈਣ ਅਕਾਂਕਸ਼ਾ ਜੋ ਕਿ ਐਡੀਲੇਡ ਵਿਚ ਇਕ ਬਿਊਟੀ ਸਲੂਨ ਚਲਾ ਰਹੀ ਹੈ, ਦੇ ਪਿਆਰ ਨਾਲ ਉਨ੍ਹਾਂ ਨੇ ਐਡੀਲੇਡ ਦੇ ਭਾਰਤੀ ਭਾਈਚਾਰੇ ਦੇ ਪਿਆਰ ਦਾ ਵੀ ਨਿੱਘ ਮਾਣਿਆ। ਲਗਾਤਾਰ 3 ਘੰਟੇ ਆਪਣੇ ਅਨੇਕਾਂ ਹੀ ਪ੍ਰਸ਼ੰਸਕਾਂ ਨਾਲ ਖੁੱਲ੍ਹੀਆਂ ਗੱਲਾਂ ਕਰਕੇ ਫਿਲਮ ਜਗਤ ਵਿਚ 'ਬੈਡ ਮੈਨ' ਦੇ ਖਿਤਾਬ ਨਾਲ ਮਸ਼ਹੂਰ ਹੋਵੇ ਗੁਲਸ਼ਨ ਗਰੋਵਰ ਦੇ ਸਲੀਕੇ ਅਤੇ ਦੋਸਤਾਨਾ ਭਰੇ ਸੁਭਾਅ ਨੇ ਸਾਰਿਆਂ ਨੂੰ ਪ੍ਰਭਾਵਿਤ ਕੀਤਾ। ਉਹ ਆਸਟ੍ਰੇਲੀਆ ਵਿਚ ਵੱਸਦੇ ਭਾਰਤੀਆਂ ਦੇ ਜੀਵਨ ਨਾਲ ਸੰਬੰਧਿਤ ਬਣ ਰਹੀ ਫਿਲਮ ਦਾ ਇਕ ਅਹਿਮ ਕਿਰਦਾਰ ਵੀ ਹਨ। ਲੋਕਾਂ ਦੇ ਉਤਸ਼ਾਹ ਨੂੰ ਦੇਖਦਿਆਂ ਗੁਲਸ਼ਨ ਦੇ ਜੀਜਾ ਜੀ ਹਰਦੀਪ ਕੁਮਾਰ ਨੇ ਇਕ ਮੀਟ ਐਂਡ ਗਰੀਟ ਦਾ ਇੰਤਜ਼ਾਮ ਵੀ ਕੀਤਾ।
ਸਿਨੇਮਾਘਰਾਂ 'ਚ ਅੱਜ ਧੁੰਮਾਂ ਪਾਏਗੀ 'ਬਾਜ਼'
NEXT STORY