ਮੋਨਰੋਵੀਆ-ਪੱਛਮੀ ਅਫਰੀਕੀ ਦੇਸ਼ ਲਾਇਬੇਰੀਆ'ਚ ਇਬੋਲਾ ਦੀ ਮਹਾਂਮਾਰੀ ਤੋਂ ਬਾਅਦ ਲਾਗੂ ਐਮਰਜੈਂਸੀ ਹਟਾ ਲਈ ਗਈ ਹੈ। ਲਾਇਬੇਰੀਆ ਦੀ ਰਾਸ਼ਟਰਪਤੀ ਏਲਨ ਜੌਨਸਨ ਸਿਰਲਿਫ ਨੇ ਵੀਰਵਾਰ ਨੂੰ ਤੁਰੰਤ ਪ੍ਰਭਾਵ ਤੋਂ ਐਮਰਜੈਂਸੀ ਹਟਾ ਲਏ ਜਾਣ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਦੀ ਤਰੱਕੀ ਨੂੰ ਧਿਆਨ 'ਚ ਰੱਖਦੇ ਹੋਏ ਅਤੇ ਸੰਬੰਧਤ ਮਾਹਿਰਾਂ ਅਤੇ ਰਾਸ਼ਟਰੀ ਸਿਹਤ ਦਲ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਐਮਰਜੈਂਸੀ ਹਟਾ ਲਏ ਜਾਣ ਦਾ ਫੈਸਲਾ ਲਿਆ ਗਿਆ।
ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਐਮਰਜੈਂਸੀ ਹਟਾ ਲਏ ਜਾਣ ਦਾ ਮਤਲਬ ਇਹ ਨਹੀਂ ਕਿ ਇਬੋਲਾ ਖਿਲਾਫ ਜੰਗ ਖਤਮ ਹੋ ਗਈ।
ਇਰਾਕ 'ਚ ਹੋਰ ਫੌਜੀ ਸਲਾਹਕਾਰ ਭੇਜਣ ਦੀ ਸਲਾਹ
NEXT STORY