ਮੈਲਬੋਰਨ— ਆਸਟ੍ਰੇਲੀਆ ਵਿਚ ਰਹਿ ਰਹੇ ਭਾਰਤੀਆਂ ਨੇ ਉਨ੍ਹਾਂ ਨੂੰ ਦੋਹਰੀ ਨਾਗਰਕਿਤਾ ਦੇਣ ਦੀ ਮੰਗ ਕਰਦੇ ਹੋਏ ਇਕ ਆਨਲਾਈਨ ਮੁਹਿੰਮ ਸ਼ੁਰੂ ਕੀਤੀ ਹੈ। ਮੁਹਿੰਮ ਦੇ ਬੁਲਾਰੇ ਅਤੇ 'ਇੰਡੀਅਨ ਆਸਟ੍ਰੇਲੀਅਨ ਐਸੋਸੀਏਸ਼ਨ ਆਫ ਨਿਊ ਸਾਊਥ ਵੇਲਸ' ਦੇ ਪ੍ਰਧਾਨ ਯਦੁ ਸਿੰਘ ਨੇ ਕਿਹਾ, 'ਸਮਾਂ ਆ ਗਿਆ ਹੈ ਕਿ ਭਾਰਤ ਸਰਕਾਰ ਪ੍ਰਵਾਸੀ ਭਾਰਤੀਆਂ ਨੂੰ ਦੋਹਰੀ ਨਾਗਰਿਕਤਾ ਪ੍ਰਦਾਨ ਕਰੇ।'
ਯਦੁ ਸਿੰਘ ਨੇ ਕਿਹਾ, 'ਇਸ ਨੂੰ ਦੁਨੀਆ ਵਿਚ ਰਹਿ ਰਹੇ ਭਾਰਤਵੰਸ਼ੀਆਂ, ਖਾਸ ਤੌਰ 'ਤੇ ਅਮਰੀਕਾ, ਕੈਨੇਡਾ, ਬ੍ਰਿਟੇਨ ਅਤੇ ਆਸਟ੍ਰੇਲੀਆ ਵਿਚ ਰਹਿ ਰਹੇ ਭਾਰਤੀਆਂ ਤੋਂ ਉਤਸ਼ਾਹਜਨਕ ਸਮਰਥਨ ਮਿਲ ਰਿਹਾ ਹੈ। ਇਹ ਮੁਹਿੰਮ ਉਦੋਂ ਤੱਕ ਚੱਲਦੀ ਰਹੇਗੀ ਜਦੋਂ ਤੱਕ ਭਾਰਤੀਆਂ ਨੂੰ ਦੋਹਰੀ ਨਾਗਰਿਕਤਾ ਦਿੱਤੇ ਜਾਣ 'ਤੇ ਵਿਚਾਰ ਨਹੀਂ ਕੀਤਾ ਜਾਂਦਾ। '
ਨਰਿੰਦਰ ਮੋਦੀ ਦੀ ਹਾਜ਼ਰੀ 'ਚ ਦਿਖਾਇਆ ਗਿਆ ਭਾਰਤ ਦਾ ਗਲਤ ਨਕਸ਼ਾ
NEXT STORY