ਬਾਡਮੇਰ- ਬਾਡਮੇਰ ਜ਼ਿਲਾ ਪ੍ਰਸ਼ਾਸਨ ਨੇ ਜਨਤਕ ਟੈਲੀਫੋਨ ਬੂਥਾਂ ਤੋਂ ਕੀਤੀ ਜਾਣ ਵਾਲੀ ਕੌਮਾਂਤਰੀ ਫੋਨ ਕਾਲਸ ਦਾ ਰਿਕਾਰਡ ਰੱਖਣਾ ਜ਼ਰੂਰੀ ਕਰ ਦਿੱਤਾ ਹੈ ਤਾਂ ਜੋ ਜ਼ਿਲੇ ਦੇ ਅਪਰਾਧਿਕ ਅਤੇ ਅਣਚਾਹੀਆਂ ਗਤੀਵਿਧੀਆਂ 'ਤੇ ਰੋਕ ਲਗਾਈ ਜਾ ਸਕੇ ਅਤੇ ਕਿਸੇ ਰਾਸ਼ਟਰ ਵਿਰੋਧੀ ਤੱਤ ਨੂੰ ਗੁਪਤ ਸੂਚਨਾ ਭੇਜਣ ਤੋਂ ਰੋਕਿਆ ਜਾ ਸਕੇ। ਜ਼ਿਲਾ ਮੈਜ਼ਿਸਟ੍ਰੇਟ ਮਧੁਸੂਧਨ ਸ਼ਰਮਾ ਵਲੋਂ ਸ਼ੁੱਕਰਵਾਰ ਦੀ ਰਾਤ ਨੂੰ ਜਾਰੀ ਆਦੇਸ਼ ਮੁਤਾਬਕ ਜਨਤਕ ਟੈਲੀਫੋਨ ਬੂਥ ਸੰਚਾਲਕਾਂ ਨੂੰ ਇਕ ਰਜਿਸਟਰ 'ਚ ਹਰੇਕ ਕੌਮਾਂਤਰੀ ਕਾਲ ਅਤੇ ਫੋਨ ਕਰਨ ਵਾਲੇ ਸੰਬੰਧਿਤ ਜਾਣਕਾਰੀ ਨਿਰਧਾਰਿਤ ਪੱਤਰ 'ਚ ਰੱਖਣੀ ਹੋਵੇਗੀ। ਇਹ ਰਿਕਾਰਡ ਹਰ ਹਫਤੇ ਸੰਬੰਧਿਤ ਥਾਣਾ ਅਧਿਕਾਰੀ ਨੂੰ ਪੇਸ਼ ਕਰਕੇ ਇਸ ਦੀ ਸੂਚਨਾ ਖੇਤਰ ਦੇ ਉਪ ਖੰਡ ਮੈਜ਼ਿਸਟ੍ਰੇਟ ਨੂੰ ਦੇਣੀ ਹੋਵੇਗੀ। ਆਦੇਸ਼ 'ਚ ਕਿਹਾ ਗਿਆ ਹੈ ਕਿ ਪੀ.ਸੀ.ਓ. ਸੰਚਾਲਕਾਂ ਦੇ ਰਜਿਸਟਰ ਦੀ ਜਾਂਚ ਤਹਿਸੀਲਦਾਰ, ਕਾਰਜਪਾਲ, ਪੁਲਸ, ਸੀਮਾ ਸੁਰੱਖਿਆ ਫੋਰਸ ਅਤੇ ਸੁਰੱਖਿਆ ਏਜੰਸੀਆਂ ਦੇ ਬਾਰੇ 'ਚ ਅਧਿਕਾਰੀ ਕਦੇ ਵੀ ਕਰ ਸਕਦੇ ਹਨ।
ਮੌਕਾ ਸਿਰਫ ਅੱਜ! 5000 ਰੁਪਏ ਦੇ ਐਪਸ ਫ੍ਰੀ 'ਚ ਕਰੋ ਡਾਊਨਲੋਡ
NEXT STORY