ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੀ ਪਾਰਟੀ ਦੀ ਮੁਹਿੰਮ ਸ਼ੁਰੂ ਕੀਤੀ। ਉਨ੍ਹਾਂ ਨੇ ਰਾਜਧਾਨੀ ਲਈ 8 ਲੱਖ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦਾ ਵਾਅਦਾ ਕੀਤਾ ਹੈ।ਤੀ
ਰਾਜਧਾਨੀ 'ਚ ਜੰਤਰ ਮੰਤਰ 'ਤੇ ਇਕ ਸਭਾ ਨੂੰ ਸੰਬੋਧਨ ਕਰਦਿਆਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਦਿੱਲੀ ਦੀ ਜਨਤਾ ਆਮ ਆਦਮੀ ਪਾਰਟੀ ਨੂੰ ਸੱਤਾ ਤੱਕ ਪਹੁੰਚਾਉਂਦੀ ਹੈ ਤਾਂ ਕਿ ਉਨ੍ਹਾਂ ਦੀ ਸਰਕਾਰ ਅਗਲੇ 5 ਸਾਲਾਂ 'ਚ 8 ਲੱਖ ਰੋਜ਼ਗਾਰ ਦੇ ਮੌਕੇ ਪੈਦਾ ਕਰੇਗੀ ਤੇ 10 ਲੱਖ ਨੌਜਵਾਨਾਂ ਨੂੰ ਸਿਖਲਾਈ ਦੇਵੇਗੀ।
ਆਪ ਦੇ ਕਨਵੀਨਰ ਨੇ ਨਾਲ ਹੀ ਵਾਅਦਾ ਕੀਤਾ ਕਿ ਉਹ ਸ਼ਹਿਰ 'ਚ ਸਟੇਡੀਅਮ ਬਣਵਾ ਕੇ ਖੇਡਾਂ 'ਚ ਬੁਨਿਆਦੀ ਢਾਂਚੇ ਦੀ ਘਾਟ ਨੂੰ ਦੂਰ ਕਰੇਗੇ। ਉਨ੍ਹਾਂ ਕਿਹਾ,'' ਮੈਂ ਦਿੱਲੀ ਦੇ ਇਕ ਪਿੰਡ 'ਚ ਗਿਆ ਸੀ। ਜਿਥੇ ਕੋਈ ਸਟੇਡੀਅਮ ਨਹੀਂ ਸੀ। ਪਿੰਡ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਕੋਲ ਜ਼ਮੀਨ ਹੈ ਪਰ ਕੋਈ ਸਟੇਡੀਅਮ ਨਹੀਂ ਹੈ।ਕਰਵਾਇਆ
ਦਿੱਲੀ 'ਚ ਇਸ ਮਹੀਨੇ ਦੀ ਸ਼ੁਰੂਆਤ 'ਚ ਵਿਧਾਨ ਸਭਾ ਭੰਗ ਕਰ ਦਿੱਤੀ ਗਈ ਸੀ, ਹੁਣ ਉਥੇ ਚੋਣਾਂ ਹੋਣੀਆਂ ਹਨ। ਗਆਿ
ਮਹਾਰਾਸ਼ਟਰ 'ਚ 35 ਬਿਜਲੀ ਪਲਾਂਟਾਂ ਨੂੰ ਨੋਟਿਸ ਜਾਰੀ
NEXT STORY