ਵ੍ਰਿੰਦਾਵਨ - ਰਾਸ਼ਟਰਪਤੀ ਪ੍ਰਣਬ ਮੁਖਰਜੀ ਐਤਵਾਰ ਨੂੰ ਇਥੇ ਭਗਵਾਨ ਕ੍ਰਿਸ਼ਨ ਦੇ 700 ਫੁੱਟ ਉੱਚੇ ਮੰਦਰ ਦੀ ਉਸਾਰੀ ਦੀ ਨੀਂਹ ਰੱਖਣਗੇ। ਪ੍ਰਧਾਨ ਵ੍ਰਿੰਦਾਵਨ ਚੰਦਰੋਦਯ ਮੰਦਰ ਕਮੇਟੀ ਚੰਚਲਾਪਤੀ ਦਾਸ ਦੇ ਅਨੁਸਾਰ ਰਾਸ਼ਟਰਪਤੀ 11.45 ਵਜੇ ਮੰਦਰ ਦੀ ਨੀਂਹ ਰੱਖਣਗੇ। ਇਸ ਦੌਰਾਨ ਰਾਜਪਾਲ ਰਾਮਨਾਇਕ ਅਤੇ ਮੁੱਖ ਮੰਤਰੀ ਅਖਿਲੇਸ਼ ਯਾਦਵ ਵੀ ਹਾਜ਼ਰ ਹੋਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਮੰਦਰ ਦੀ ਉੱਚਾਈ 700 ਫੁੱਟ ਭਾਵ ਲਗਭਗ 70 ਮੰਜ਼ਿਲਾਂ ਦੇ ਬਰਾਬਰ ਹੋਵੇਗੀ। ਮੰਦਰ ਦੀ ਚੋਟੀ 'ਤੇ ਇਕ ਗੁੰਬਦ ਹੋਵੇਗਾ, ਜਿਥੇ ਲਿਫਟ ਰਾਹੀਂ ਪੁੱਜਿਆ ਜਾਵੇਗਾ।
ਬੋਰੀਆਂ ਲੱਦਣ ਅਤੇ ਲਾਹੁਣ ਵਾਲੇ ਮਜ਼ਦੂਰਾਂ ਦੀ ਤਨਖਾਹ 4 ਲੱਖ ਰੁਪਏ ਮਹੀਨਾ!
NEXT STORY