ਨਵੀਂ ਦਿੱਲੀ-ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜੰਤਰ-ਮੰਤਰ ਵਿਖੇ ਇਕ ਸਭਾ ਨੂੰ ਸੰਬੋਧਨ ਕੀਤਾ। ਇਸ ਦੌਰਾਨ ਸੰਗੀਤ ਦਾ ਪ੍ਰੋਗਰਾਮ ਵੀ ਰੱਖਿਆ ਗਿਆ। ਇਸ ਪ੍ਰੋਗਰਾਮ 'ਚ ਅਰਵਿੰਦ ਕੇਜਰੀਵਾਲ ਵੀ ਬਾਹਾਂ ਉੱਪਰ ਚੁੱਕ ਕੇ ਭੰਗੜਾ ਪਾਉਂਦੇ ਹੋਏ ਨਜ਼ਰ ਆਏ। ਇਸ ਰੰਗਾਰੰਗ ਪ੍ਰੋਗਰਾਮ 'ਚ ਬਾਲੀਵੁੱਡ ਦੇ ਸਿਤਾਰਿਆਂ ਨੇ ਵੀ ਸ਼ਿਰਕੱਤ ਕੀਤੀ।
ਕੇਜਰੀਵਾਲ ਦਾ ਭਾਸ਼ਣ ਖਤਮ ਹੋਣ ਤੋਂ ਬਾਅਦ ਸੰਗੀਤ ਨਾਲ ਸਜੀ ਸ਼ਾਮ ਜੰਤਰ-ਮੰਤਰ 'ਤੇ ਸ਼ੁਰੂ ਹੋਈ। ਇਸ ਦੌਰਾਨ ਦੇਸ਼ ਭਗਤੀ ਗਾਣਿਆਂ 'ਤੇ ਸਮਰਥਕ ਤਾਂ ਨੱਚਦੇ ਦਿਖਾਈ ਦਿੱਤੇ ਪਰ ਥੋੜੀ ਦੇਰ ਬਾਅਦ ਕੇਜਰੀਵਾਲ ਖੁਦ ਵੀ ਮੰਚ 'ਤੇ ਨੱਚਦੇ ਹੋਏ ਦਿਖੇ। ਗਾਇਕਾਂ ਨੇ ਜਿਵੇਂ ਹੀ ਉਨ੍ਹਾਂ ਨੂੰ ਫੜ੍ਹ ਕੇ ਮੰਚ 'ਤੇ ਲਿਆਂਦਾ, ਕੇਜਰੀਵਾਲ ਖੁਦ ਨੂੰ ਰੋਕ ਨਹੀਂ ਸਕੇ ਅਤੇ ਉਨ੍ਹਾਂ ਦੇ ਪੈਰ ਵੀ ਥਿਰਕਣ ਲੱਗੇ।
ਕੇਜਰੀਵਾਲ ਨੇ ਲਗਾਈ ਵਾਅਦਿਆਂ ਦੀ ਝੜੀ
NEXT STORY