ਨਵੀਂ ਦਿੱਲੀ- ਰਾਜ ਸਭਾ ਸੰਸਦ ਅਤੇ ਮਸ਼ਹੂਰ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਨੇੱਲੋਰ 'ਚ ਇਕ ਪਿੰਡ ਨੂੰ ਗੋਦ ਲਿਆ ਹੈ। ਨੇੱਲੋਰ ਦੇ ਪੁੱਟਮਰਾਜੂ ਕੰਡ੍ਰਿਕਾ ਨਾਂ ਦੇ ਪਿੰਡ ਨੂੰ ਗੋਦ ਲੈ ਲਿਆ ਹੈ। ਦੱਸਿਆ ਜਾਂਦਾ ਹੈ ਕਿ ਸਚਿਨ ਨੇ ਫੈਸਲਾ ਲਿਆ ਸੀ ਕਿ ਉਹ ਇਸ ਇਲਾਕੇ 'ਚ ਇਕ ਪਿੰਡ ਨੂੰ ਗੋਦ ਲੈਣਗੇ। ਦੱਸਿਆ ਜਾਂਦਾ ਹੈ ਕਿ ਸਚਿਨ ਇਸ ਪਿੰਡ 'ਚ ਪਹਿਲੀ ਵਾਰ ਜਾ ਰਹੇ ਹਨ। ਤੇਂਦੁਲਕਰ ਨੇ ਪਿੰਡ 'ਚ ਵਿਕਾਸ ਲਈ ਕਈ ਪ੍ਰਾਜੈਕਟਸ ਸ਼ੁਰੂ ਕਰਨ ਦੀ ਯੋਜਨਾ ਬਣਾਈ ਸੀ। ਇਸ ਲਈ ਉਹ ਐਮ.ਪੀ ਲੋਕਲ ਏਰੀਆ ਡਿਵੈਲਪਮੈਂਟ ਸਕੀਮ ਦੇ ਅਧੀਨ ਮਿਲੇ ਫੰਡ ਦੀ ਵਰਤੋਂ ਕਰਨਗੇ। ਪਿੰਡ 'ਚ ਸਚਿਨ ਬੱਚਿਆਂ, ਬਜ਼ੁਰਗਾਂ ਅਤੇ ਨੌਜਵਾਨਾਂ ਨਾਲ ਗੱਲਬਾਤ ਕਰਨਗੇ। ਪੁੱਟਮਰਾਜੂ ਪਿੰਡ ਗੁਡੁਰ ਸ਼ਹਿਰ ਤੋਂ 18 ਕਿਲੋਮੀਟਰ ਦੂਰ ਹੈ।
ਬਾਹਾਂ ਚੁੱਕ ਸਟੇਜ 'ਤੇ ਭੰਗੜਾ ਪਾਉਣ ਲੱਗੇ ਕੇਜਰੀਵਾਲ (ਦੇਖੋ ਤਸਵੀਰਾਂ)
NEXT STORY