ਚਟਗਾਂਵ, ਮੋਮਿਨੁਲ ਹੱਕ (ਅਜੇਤੂ 131) ਦੇ ਸੈਂਕੜੇ ਤੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਬੰਗਲਾਦੇਸ਼ ਨੇ ਤੀਜੇ ਟੈਸਟ ਮੈਚ ਦੇ ਆਖਰੀ ਦਿਨ ਐਤਵਾਰ ਨੂੰ ਇੱਥੇ ਜ਼ਿੰਬਬਾਵੇ ਨੂੰ 186 ਦੌੜਾਂ ਨਾਲ ਹਰਾ ਕੇ ਇਕਤਰਫਾ ਅੰਦਾਜ਼ ਵਿਚ ਲੜੀ ਵਿਚ 3-0 ਨਾਲ ਕਲੀਨ ਸਵੀਪ ਕਰਕੇ ਆਪਣੇ ਕ੍ਰਿਕਟ ਇਤਿਹਾਸ ਵਿਚ ਨਵਾਂ ਅਧਿਆਏ ਜੋੜਿਆ। ਜ਼ਿੰਬਾਬਵੇ ਸਾਹਮਣੇ ਜਿੱਤ ਲਈ 449 ਦੌੜਾਂ ਦਾ ਟੀਚਾ ਸੀ ਪਰ ਪੰਜਵੇਂ ਦਿਨ ਦੇ ਚਾਹ ਦੇ ਸਮੇਂ ਤੋਂ ਠੀਕ ਪਹਿਲਾਂ ਉਸਦੀ ਪੂਰੀ ਟੀਮ 262 ਦੌੜਾਂ 'ਤੇ ਆਊਟ ਹੋ ਗਈ । ਬੰਗਲਾਦੇਸ਼ ਨੇ ਇਸ ਤਰ੍ਹਾਂ ਨਾਲ ਦੌੜਾਂ ਦੇ ਲਿਹਾਜ ਨਾਲ ਆਪਣੀ ਦੂਜੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ। ਜ਼ਿੰਬਾਬਵੇ ਵਲੋਂ ਸਿਰਫ ਰੇਗਿਸ ਚਕਾਬਵਾ ਹੀ 89 ਦੌੜਾਂ ਬਣਾ ਕੇ ਅਜੇਤੂ ਰਿਹਾ। ਉਸਦੇ ਇਲਾਵਾ ਸਲਾਮੀ ਬੱਲੇਬਾਜ਼ ਸਿਕੰਦਰ ਰਜ਼ਾ (65) ਤੇ ਹੈਮਿਲਟਨ ਮਾਸਕਾਦਜਾ (38) ਹੀ ਬੰਗਲਾਦੇਸ਼ ਦੇ ਸਪਿਨਰਾਂ ਦਾ ਕੁਝ ਦੇਰ ਤਕ ਸਾਹਮਣਾ ਕਰ ਸਕੇ। ਇਹ ਪਹਿਲਾ ਮੌਕਾ ਹੈ ਜਦੋਂ ਬੰਗਲਾਦੇਸ਼ ਨੇ ਕਿਸੇ ਲੜੀ ਵਿਚ ਕਲੀਨ ਸਵੀਪ ਕੀਤਾ। ਉਹ ਪਹਿਲੀ ਵਾਰ ਲਗਾਤਾਰ ਤਿੰਨ ਟੈਸਟ ਮੈਚ ਜਿੱਤਣ ਵਿਚ ਸਫਲ ਰਿਹਾ। ਬੰਗਲਾਦੇਸ਼ ਦੀ ਇਹ ਟੈਸਟ ਮੈਚਾਂ ਵਿਚ ਸੱਤਵੀਂ ਤੇ ਜ਼ਿੰਬਾਬਵੇ ਵਿਰੁੱਧ ਪੰਜਵੀਂ ਜਿੱਤ ਹੈ। ਮੁਸ਼ਫਿਕਰ ਰਹੀਮ ਦੀ ਅਗਵਾਈ ਵਿਚ ਉਸ ਨੇ ਚੌਥਾ ਟੈਸਟ ਮੈਚ ਜਿੱਤਿਆ ਹੈ।
ਸਾਇਨਾ ਤੇ ਸ਼ੀਕਾਂਤ ਬਣੇ ਪਹਿਲੀ ਵਾਰ ਚਾਇਨਾ ਓਪਨ ਚੈਂਪੀਅਨ
NEXT STORY