ਚੀਨ, ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਾਇਨਾ ਨੇਹਵਾਲ ਨੇ ਆਪਣੀ ਸਮਰਥਾ ਅਨੁਸਾਰ ਪ੍ਰਦਰਸ਼ਨ ਕਰਦੇ ਹੋਏ ਐਤਵਾਰ ਨੂੰ ਇੱਥੇ ਚਾਇਨਾ ਓਪਨ ਬੈਡਮਿੰਟਨ ਟੂਰਨਾਮੈਂਟ ਵਿਚ ਪਹਿਲੀ ਵਾਰ ਮਹਿਲਾ ਸਿੰਗਲਜ਼ ਦਾ ਖਿਤਾਬ ਜਿੱਤ ਲਿਆ ਜਦਕਿ ਕੇ. ਸ਼੍ਰੀਕਾਂਤ ਨੇ ਵੀ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਪੁਰਸ਼ ਸਿੰਗਲਜ਼ ਦਾ ਖਿਤਾਬ ਜਿੱਤ ਕੇ ਭਾਰਤੀ ਬੈਡਮਿੰਟਨ ਵਿਚ ਨਵਾਂ ਇਤਿਹਾਸ ਰੱਚ ਦਿੱਤਾ।
ਇਹ ਪਹਿਲਾ ਮੌਕਾ ਹੈ ਜਦੋਂ ਭਾਰਤੀ ਖਿਡਾਰੀਆਂ ਨੇ ਕਿਸੇ ਸੁਪਰ ਸੀਰੀਜ਼ ਟੂਰਨਾਮੈਂਟ ਵਿਚ ਪੁਰਸ਼ ਤੇ ਮਹਿਲਾ ਸਿੰਗਲਜ਼ ਦੋਵੇਂ ਵਰਗਾਂ ਵਿਚ ਜਿੱਤ ਦਰਜ ਕੀਤੀ ਹੈ। ਸੁਪਰ ਸੀਰੀਜ਼ ਤੇ ਪ੍ਰੀਮੀਅਰ ਟੂਰਨਾਮੈਂਟ ਸ਼ੁਰੂ ਕੀਤੇ ਜਾਣ ਤੋਂ ਬਾਅਦ ਵੀ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਭਾਰਤੀ ਪੁਰਸ਼ ਸ਼ਟਲਰ ਨੇ ਸੁਪਰ ਸੀਰੀਜ਼ ਪ੍ਰੀਮੀਅਰ ਦਾ ਖਿਤਾਬ ਜਿੱਤਿਆ। ਟੂਰਨਾਮੈਂਟਾਂ ਵਿਚ ਛੇਵਾਂ ਦਰਜਾ ਸਾਇਨਾ ਨੇ ਮਹਿਲਾ ਸਿੰਗਲਜ਼ ਦੇ ਫਾਈਨਲ ਵਿਚ ਜਾਪਾਨ ਦੀ 17 ਸਾਲਾ ਅਕਾਨੇ ਯਾਗਾਮੂਚੀ ਨੂੰ 42 ਮਿੰਟਵਿਚ ਲਗਾਤਾਰ ਸੈੱਟਾਂ ਵਿਚ 21-12, 22-20 ਨਾਲ ਹਰਾ ਕੇ ਸੱਤ ਲੱਖ ਡਾਲਰ ਦੀ ਇਨਾਮੀ ਰਾਸ਼ੀ ਵਾਲਾ ਚਾਇਨਾ ਓਪਨ ਬੈਡਮਿੰਟਨ ਖਿਤਾਬ ਹਾਸਲ ਕਰ ਲਿਆ। ਇਸ ਸਾਲ ਸਾਇਨਾ ਦਾ ਇਹ ਤੀਜਾ ਖਿਤਾਬ ਹੈ। ਭਾਰਤ ਦੀ ਚੋਟੀ ਬੈਡਮਿੰਟਨ ਖਿਡਾਰਨ ਨੇ ਜੂਨ ਵਿਚ ਆਸਟ੍ਰੇਲੀਅਨ ਸੁਪਰ ਸੀਰੀਜ਼ ਤੇ ਸੱਯਦ ਮੋਦੀ ਇੰਟਰਨੈਸ਼ਨਲ ਗ੍ਰਾਂ. ਪ੍ਰੀ. ਗੋਲਡ ਦਾ ਖਿਤਾਬ ਵੀ ਜਿੱਤਿਆ ਸੀ।
ਉਥੇ ਹੀ ਪੁਰਸ਼ ਸਿੰਗਲਜ਼ ਵਿਚ ਭਾਰਤ ਦੇ ਕਿਦੰਬੀ ਸ਼੍ਰੀਕਾਂਤ ਨੇ ਦੋ ਵਾਰ ਦੇ ਓਲੰਪੀਅਨ ਚੈਂਪੀਅਨ ਚੀਨ ਦੇ ਲਿਨ ਡੈਨ ਨੂੰ 46 ਮਿੰਟ ਤਕ ਚੱਲੇ ਮੁਕਾਬਲਿਆਂ ਵਿਚ 21-19, 21-17 ਨਾਲ ਹਰਾ ਕੇ ਚਾਇਨਾ ਓਪਨ ਦਾ ਖਿਤਾਬ ਜਿੱਤ ਲਿਆ। ਵਿਸ਼ਵ ਵਿਚ 16ਵਾਂ ਦਰਜਾ ਸ਼੍ਰੀਕਾਂਤ ਦੇ ਕਰੀਅਰ ਦੀ ਹੁਣ ਤਕ ਦੀ ਇਹ ਸਭ ਤੋਂ ਵੱਡੀ ਜਿੱਤ ਹੈ। ਚਾਇਨਾ ਓਪਨ 'ਚ ਛੇਵੀਂ ਵਾਰ ਖੇਡ ਰਹੀ ਸਾਇਨਾ ਨੇ ਖਿਤਾਬ ਮੁਕਾਬਲੇ ਵਿਚ ਓਪਨਿੰਗ ਸੈੱਟ ਵਿਚ ਜਲਦ ਹੀ 3-1 ਦੀ ਬੜ੍ਹਤ ਹਾਸਲ ਕਰ ਲਈ ਸੀ ਤੇ ਇਸ ਬੜ੍ਹਤ ਨੂੰ ਕਾਇਮ ਕਰਦੇ ਹੋਏ ਸਕੋਰ 8-4 'ਤੇ ਪਹੁੰਚਾ ਦਿੱਤਾ ਸੀ। ਹਾਲਾਂਕਿ ਇਸ ਤੋਂ ਬਅਦ ਕੁਝ ਗਲਤ ਸ਼ਾਟਾਂ ਕਾਰਨ ਭਾਰੀਤ ਖਿਡਾਰਨ ਨੇ ਕੁਝ ਅੰਕ ਗੁਆਏ ਪਰ ਸਾਇਨਾ ਨੇ ਜਲਦ ਹੀ ਵਾਪਸੀ ਕਰਦੇ ਹੋਏ 14-7 ਦੀ ਚੰਗੀ ਬੜ੍ਹਤ ਹਾਸਲ ਕਰ ਲਈ ਸੀ। ਨੌਜਵਾਨ ਖਿਡਾਰਨ ਅਕਾਨੇ ਨੇ ਚੰਗਾ ਖੇਡ ਦਿਖਾਇਆ ਪਰ ਵਿਸ਼ਵ ਦੀ 5ਵੇਂ ਨੰਬਰ ਦੀ ਸਾਇਨਾ ਨੂੰ ਹਰਾਉਣ ਲਈ ਇਹ ਨਾਕਾਫੀ ਸਨ ਹਾਲਾਂਕਿ ਦੂਜੇ ਸੈੱਟ ਵਿਚ ਇਕ ਸਮੇਂ ਸਕੋਰ-14-14 ਦੀ ਬਰਾਬਰੀ 'ਤੇ ਸੀ ਪਰ ਅੰਤ ਵਿਚ 22-20 ਨਾਲ ਭਾਰਤੀ ਖਿਡਾਰਨ ਇਹ ਸੈੱਟ ਤੇ ਮੁਕਾਬਲ ਜਿੱਤ ਲਏ।
ਕ੍ਰਿਸ ਮੋਰਿਸ ਨੇ ਟੀ-20 'ਚ ਤੋੜਿਆ ਵਰਲਡ ਰਿਕਾਰਡ
NEXT STORY