ਰੀਓ ਡੀ ਜਨੇਰੀਓ, ਬ੍ਰਾਜ਼ੀਲ ਦੇ ਫੁੱਟਬਾਲ ਧਾਕ² ਪੇਲੇ ਨੇ ਸਾਓ ਪਾਓਲੋ ਹਸਪਤਾਲ ਤੋਂ ਛੁੱਟੀ ਮਿਲਣ ਤੇ ਬਾਹਰ ਆਉਣ ਤੋਂ ਬਾਅਦ ਆਪਣੇ ਪ੍ਰਸ਼ੰਸਕਾਂ ਨੂੰ ਉਸਦਾ ਸਮਰਥਨ ਕਰਨ ਲਈ ਧੰਨਵਾਦ ਦਿੱਤਾ ਹੈ। ਖਬਰਾਂ ਅਨੁਸਾਰ 74 ਸਾਲਾ ਪੇਲੇ ਨੂੰ ਡਾਕਟਰਾਂ ਨੇ ਗੁਰਦੇ ਦੀ ਪੱਥਰੀ ਦੇ ਆਪ੍ਰੇਸ਼ਨ ਤੋਂ ਬਾਅਦ ਸ਼ਨੀਵਾਰ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ । ਉਹ ਤਿੰਨ ਦਿਨ ਹਸਪਤਾਲ ਵਿਚ ਰਹੇ। ਪੇਲੇ ਨੇ ਅਪਾਣੇ ਟਵਿੱਟਰ ਖਾਤੇ 'ਤੇ ਲਿਖਿਆ, ''ਦੁਨੀਆ ਭਰ ਦੇ ਮੇਰੇ ਪ੍ਰਸ਼ੰਸਕਾਂ ਤੇ ਚਾਹੁਣ ਵਾਲਿਆਂ ਨੂੰ ਮੇਰੀ ਚਿੰਤਾ ਕਰਨ ਤੇ ਸ਼ੁਭਕਾਮਨਾਵਾਂ ਦੇਣ ਲਈ ਧੰਨਵਾਦ।'' ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਪੇਲੇ ਸਿਹਤ ਸਮੱਸਿਆ ਕਾਰਨ ਹਸਪਤਾਲ ਭਰਤੀ ਹੋਏ। ਤਿੰਨ ਵਾਰ ਦੇ ਵਿਸ਼ਵ ਚੈਂਪੀਅਨ ਰਹੇ ਪੇਲੇ ਦੀ ਅੱਖ ਦਾ ਆਪ੍ਰੇਸ਼ਨ 2004 ਵਿਚ ਹੋਇਆ ਸੀ ਤੇ 2012 ਵਿਚ ਉਸ ਦੇ ਚੂਹਲੇ ਨੂੰ ਵੀ ਬਦਲਿਆ ਗਿਆ ਸੀ।
ਬੰਗਲਾਦੇਸ਼ ਨੇ ਲੜੀ 3-0 ਨਾਲ ਜਿੱਤੀ
NEXT STORY