ਮੁੰਬਈ- ਆਈਪੀਐੱਲ ਸਪਾਟ ਫਿਕਸਿੰਗ ਦੀ ਪੁਸ਼ਟੀ ਕਰਵਾਉਣ ਲਈ ਸੁਪਰੀਮ ਕੋਰਟ ਵਲੋਂ ਬਣਾਈ ਗਈ ਮੁਦਗਲ ਕਮੇਟੀ ਦੀ ਰਿਪੋਰਟ ਨਾਲ ਟੀਮ ਇੰਡੀਆ ਦੇ ਕੁਝ ਸੀਨੀਅਰ ਖਿਡਾਰੀਆਂ ਦਾ ਕੈਰੀਅਰ ਖ਼ਤਮ ਹੋ ਸਕਦਾ ਹੈ। ਕਮੇਟੀ ਦੀ ਰਿਪੋਰਟ ਨਾਲ ਤਿੰਨ ਖਿਡਾਰੀਆਂ ਦੇ ਨਾਂ ਸਾਹਮਣੇ ਆਏ ਹਨ। ਬੀਸੀਸੀਆਈ ਦੇ ਇਕ ਸੂਤਰ ਨੇ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹਰ ਕੋਈ ਕੋਰਟ ਦੀ ਕਾਰਵਾਈ ਦੀ ਜਾਣਕਾਰੀ ਜੁਟਾਉਣ 'ਚ ਰੁੱਝਿਆ ਹੈ ਅਤੇ ਟੀਮ 'ਚ ਚਿੰਤਾ ਦੀ ਲਹਿਰ ਹੈ। ਨਾਲ ਹੀ ਸੂਤਰ ਨੇ ਇਹ ਵੀ ਦੱਸਿਆ ਕਿ ਰਾਂਚੀ 'ਚ ਸ਼੍ਰੀਲੰਕਾ ਵਿਰੁੱਧ ਸੀਰੀਜ਼ ਦਾ ਆਖ਼ਰੀ ਵਨਡੇ ਮੈਚ ਖੇਡਣ ਗਈ ਟੀਮ ਇੰਡੀਆ ਦੇ ਖਿਡਾਰੀ ਜਾਂਚ ਨੂੰ ਲੈ ਕੇ ਸਹਮੇ ਹੋਏ ਹਨ।
ਜਾਂਚ ਬਾਰੇ ਜਾਣਕਾਰੀ ਦਿੰਦੇ ਹੋਏ ਇਕ ਸੂਤਰ ਨੇ ਦੱਸਿਆ ਕਿ ਜੱਜ ਮੁਕੁਲ ਮੁਦਗਲ ਕਮੇਟੀ ਵਲੋਂ ਪੁੱਛਗਿੱਛ ਦੌਰਾਨ ਦੋ ਖਿਡਾਰੀ ਗਿੜ-ਗਿੜਾਉਣ ਲੱਗ ਪਏ ਸਨ। ਇਨ੍ਹਾਂ ਦੋਹਾਂ ਖਿਡਾਰੀਆਂ 'ਚੋਂ ਇਕ ਟੀਮ ਇੰਡੀਆ ਦੀ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦਾ ਹਿੱਸਾ ਰਹਿ ਚੁੱਕਾ ਹੈ। ਜਦਕਿ ਦੂਜਾ ਮਸ਼ਹੂਰ ਤੇਜ਼ ਗੇਂਦਬਾਜ਼ ਹੈ। ਇਨ੍ਹਾਂ ਖਿਡਾਰੀਆਂ ਨੇ ਕਮੇਟੀ ਸਾਹਮਣੇ ਗਿੜਗਿੜਾਉਂਦੇ ਹੋਏ ਕਿਹਾ ਕਿ ਜੇਕਰ ਕਮੇਟੀ ਨੇ ਉਨ੍ਹਾਂ ਦਾ ਨਾਂ ਰਿਪੋਰਟ 'ਚ ਪਾ ਦਿੱਤਾ ਤਾਂ ਉਨ੍ਹਾਂ ਦੀ ਜ਼ਿੰਦਗੀ ਤਬਾਹ ਹੋ ਜਾਵੇਗੀ। ਪੁੱਛਗਿੱਛ ਦੌਰਾਨ ਆਲਰਾਊਂਡਰ ਬੁਰੀ ਤਰ੍ਹਾਂ ਰੋ ਪਿਆ। ਦੋਵੇਂ ਲਗਾਤਾਰ ਇਹ ਗੱਲ ਕਹਿ ਰਹੇ ਸਨ ਕਿ ਉਨ੍ਹਾਂ ਦਾ ਕੈਰੀਅਰ ਸਮਾਪਤੀ ਵੱਲ ਹੈ ਅਤੇ ਹੁਣ ਉਹ ਆਪਣੀ ਬਾਕੀ ਦੀ ਜ਼ਿੰਦਗੀ ਇੱਜਤ ਨਾਲ ਗੁਜ਼ਾਰਨਾ ਚਾਹੁੰਦੇ ਹਨ।
ਇਕ ਫਾਈਵ ਸਟਾਰ ਹੋਟਲ 'ਚ 4 ਘੰਟਿਆਂ ਤੱਕ ਚੱਲੀ ਪੁੱਛਗਿੱਛ ਤੋਂ ਬਾਅਦ ਇਕ ਕ੍ਰਿਕਟਰ ਨੇ ਕਮੇਟੀ ਦੇ ਮੈਂਬਰਾਂ ਨੂੰ ਹੈਰਾਨ ਕਰ ਦਿੱਤਾ। ਇਸ ਖਿਡਾਰੀ ਦੀ ਕਮੇਟੀ ਦੇ ਮੈਂਬਰਾਂ ਨੇ ਉਸ ਦੇ ਜਾਣੇ-ਪਹਿਚਾਣੇ ਬੁਕੀਜ਼ ਦੇ ਸਾਹਮਣੇ ਪਰੇਡ ਵੀ ਕਰਾਈ, ਪਰ ਇਸ ਖਿਡਾਰੀ ਨੇ ਉਨ੍ਹਾਂ 'ਚੋਂ ਕਿਸੇ ਨੂੰ ਵੀ ਪਛਾਣਨ ਤੋਂ ਇਨਕਾਰ ਕਰ ਦਿੱਤਾ। ਉੱਥੇ ਜਦੋਂ ਜਾਂਚ ਪੂਰੀ ਹੋਈ ਅਤੇ ਜਾਂਚਕਰਤਾ ਜਾਣ ਲੱਗੇ ਤਾਂ ਇਸ ਖਿਡਾਰੀ ਨੇ ਕਿਹਾ ਕਿ ਤੁਹਾਡਾ ਸਵਾਲ ਪੁੱਛਣ ਦਾ ਕੰਮ ਖ਼ਤਮ ਹੋ ਗਿਆ ਹੈ, ਕੀ ਤੁਸੀਂ ਮੇਰੇ ਨਾਲ ਫੋਟੋ ਖਿੱਚਵਾਉਣ ਚਾਹੁੰਗੇ? ਜਿਸ 'ਤੇ ਚੋਣਕਰਤਾਂ ਨੇ ਆਪਣਾ ਸਬਰ ਬਣਾਈ ਰੱਖਿਆ ਅਤੇ ਉਸ ਦੀ ਪੇਸ਼ਕਸ਼ ਠੁਕਰਾ ਦਿੱਤੀ। ਸੂਤਰਾਂ ਨੇ ਦੱਸਿਆ ਕਿ ਮੁੰਬਈ ਪੁਲਸ ਵਲੋਂ ਫਾਈਲ ਕੀਤੀ ਗਈ 190 ਪੰਨਿਆਂ ਦਾ ਰਿਪੋਰਟ ਤੋਂ ਬਾਅਦ ਵੀ ਇਸ ਖਿਡਾਰੀ 'ਚ ਕਿਸੇ ਪ੍ਰਕਾਰ ਦਾ ਡਰ ਦੇਖਣ ਨੂੰ ਨਹੀਂ ਮਿਲਿਆ।
ਰਾਸ਼ਿਦ ਨੇ ਸਾਲ ਦਾ ਦੂਜਾ ਖਿਤਾਬ ਜਿੱਤਿਆ
NEXT STORY