ਨਵੀਂ ਦਿੱਲੀ¸ ਦੇਸ਼-ਵਿਦੇਸ਼ ਦੇ ਮਸ਼ਹੂਰ ਟੈਨਿਸ ਸਿਤਾਰਿਆਂ ਨਾਲ ਸਜ਼ੀ ਪਹਿਲੀ ਚੈਂਪੀਅਨਸ ਟੈਨਿਸ ਲੀਗ ਰਾਹੀਂ ਨਵੇਂ ਬ੍ਰਾਂਡ ਦੇ ਟੈਨਿਸ ਦਾ ਸੋਮਵਾਰ ਨੂੰ ਇੱਥੇ ਆਗਾਜ਼ ਹੋਵੇਗਾ ਜਿਸ ਵਿਚ ਇਕ ਸੈੱਟ ਦੇ ਮੁਕਾਬਲੇ ਖੇਡੇ ਜਾਣਗੇ।
ਵਿਜੇ ਅਮ੍ਰਿਤਰਾਜ ਦੇ ਦਿਮਾਗ ਦੀ ਉਪਜ ਇਸ ਲੀਗ ਦੀ ਸ਼ੁਰੂਆਤ ਕੱਲ ਦੋ ਮੈਚਾਂ ਨਾਲ ਹੋਵੇਗੀ। ਦੁਨੀਆ ਦੀ ਸਾਬਕਾ ਨੰਬਰ ਇਕ ਖਿਡਾਰਨ ਯੇਲੇਨਾ ਯਾਂਕੋਵਿਚ ਕੇ ਦੱਖਣੀ ਅਫਰੀਕਾ ਦੇ ਕੇਵਿਨ ਐਂਡਰਸਨ ਦੀ ਅਗਵਾਈ ਵਾਲੀ ਦਿੱਲੀ ਡ੍ਰੀਮਸ ਦਾ ਸਾਮਹਣਾ ਡੀ. ਐੱਲ. ਟੀ. ਏ. ਕੰਪਲੈਕਸ ਵਿਚ ਪੰਜਾਬ ਮਾਰਸ਼ਲ ਨਾਲ ਹੋਵੇਗਾ। ਪੰਜਾਬ ਦੀ ਟੀਮ ਵਿਚ ਡੇਵਿਡ ਫੇਰਰ ਤਾਂ ਨਹੀਂ ਹੈ ਪਰ ਲੀਏਂਡਰ ਪੇਸ ਵਰਗੇ ਧੁਨੰਤਰ ਮੌਜੂਦ ਹਨ।
ਦੂਜੇ ਮੈਚ ਵਿਚ ਹੈਦਰਾਬਾਦ ਏਸੇਸ ਦਾ ਸਾਹਮਣਾ ਬੰਗਲੌਰ ਰੈਪਟਰਸ ਨਾਲ ਹੋਵੇਗਾ ਜਿਸ ਵਿਚ ਸੱਤ ਵਾਰ ਦੀ ਸਿੰਗਲਜ਼ ਗ੍ਰੈਂਡ ਸਲੈਮ ਚੈਂਪੀਅਨ ਵੀਨਸ ਵਿਲੀਅਮਸ ਹਨ।
ਭਾਰਤ ਹੁਣ ਤਕ ਆਈ. ਟੀ. ਐੱਫ. ਫਿਊਚਰਸ ਤੇ ਏ. ਟੀ. ਪੀ. ਚੈਲੰਜਰ ਟੂਰਨਾਮੈਂਟਾਂ ਦੀ ਮੇਜ਼ਬਾਨੀ ਹੀ ਕਰਦਾ ਆਇਆ ਹੈ ਜਿਸ ਵਿਚ ਟਾਪ-100 ਦਾ ਖਿਡਾਰੀ ਸ਼ਾਮਲ ਨਹੀਂ ਹੁੰਦਾ। ਸੀ. ਟੀ. ਐੱਲ. ਰਾਹੀਂ ਭਾਰਤੀ ਟੈਨਿਸ ਪ੍ਰੇਮੀਆਂ ਨੂੰ ਦੁਨੀਆ ਦੇ ਕੁਝ ਚੋਟੀ ਖਿਡਾਰੀਆਂ ਨੂੰ ਇੱਥੇ ਖੇਡਦੇ ਹੋਏ ਦੇਖਣ ਦਾ ਮੌਕਾ ਮਿਲੇਗਾ।
ਹਰ ਮੁਕਾਬਲਾ ਪੰਜ ਮੈਚਾਂ ਦਾ ਹੋਵੇਗਾ ਜਿਸ ਵਿਚ ਲੀਜੈਂਡਸ ਸਿੰਗਲਜ਼, ਮਿਕਸਡ ਡਬਲਜ਼, ਮਹਿਲਾ ਸਿੰਗਲਜ਼ ਤੇ ਪੁਰਸ਼ ਡਬਲ ਤੇ ਪੁਰਸ਼ ਸਿੰਗਲਜ਼ ਮੁਕਾਬਲੇ ਹੋਣਗੇ। ਹਰ ਮੈਚ ਇਕ ਸੈੱਟ ਦਾ ਹੋਵੇਗਾ ਤੇ ਟਾਈਬ੍ਰੇਕਰ 5-5 'ਤੇ ਹੋਵੇਗਾ, 6-6 'ਤੇ ਨਹੀਂ। ਆਖਿਰ ਵਿਚ ਜ਼ਿਆਦਾਤਰ ਮੈਚ ਜਿੱਤਣ ਵਾਲੀ ਟੀਮ ਜੇਤੂ ਰਹੇਗੀ।
ਇਸ ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਵਿਚ ਦੁਨੀਆ ਦੇ 14ਵੇਂ ਨੰਬਰ ਦੇ ਖਿਡਾਰੀ ਫੇਲਿਸ਼ਿਆਨੋ ਲੋਪੇਜ, 16ਵੇਂ ਨੰਬਰ ਦੇ ਕੇਵਿਨ ਐਂਡਰਸਨ, ਵੀਨਸ ਤੇ 19ਵੀਂ ਰੈਂਕਿੰਗ ਵਾਲੀ ਏਲਿਜੇ ਕੋਰਨਟ ਸ਼ਾਮਲ ਹਨ।
ਭਾਰਤ ਦਾ ਸੋਮਦੇਵ ਦੇਵਵਰਮਨ ਤੇ ਪੇਸ ਪੰਜਾਬ ਮਾਰਸ਼ਲ ਟੀਮ ਵਿਚ ਹੋਣਗੇ। ਇਸ ਲੀਗ ਨਾਲ ਭਾਰਤੀ ਨੌਜਵਾਂ ਨੂੰ ਵੱਡੇ ਸਿਤਾਰਿਆਂ ਨਾਲ ਮੋਢੇ ਨਾਲ ਮੋਢਾ ਮਿਲ ਕੇ ਖੇਡਣ ਦਾ ਮੌਕਾ ਮਿਲੇਗਾ।
ਮੋਰਕਲ ਦੇ ਪੰਚ ਨਾਲ ਦੱ. ਅਫਰੀਕਾ ਨੇ ਜਿੱਤਿਆ ਦੂਜਾ ਵਨ ਡੇ
NEXT STORY