ਲੰਡਨ, ਸਾਬਕਾ ਨਵੰਬਰ ਵਨ ਵਿਸ਼ਵ ਜੇਤੂ ਸਵਿਟਜ਼ਰਲੈਂਡ ਦੇ ਟੈਨਿਸ ਸਟਾਰ ਰੈਜਰ ਫੇਡਰਰ ਨੇ ਏ. ਟੀ. ਪੀ. ਵਰਲਡ ਟੂਰ ਫਾਈਨਲਸ ਦੇ ਸੈਮੀਫਾਈਨਲ ਮੈਚ 'ਚ ਹਮਵਤਨ ਸਟਾਨਿਸਲਾਸ ਵਾਵਰਿੰਕਾ ਨੂੰ ਸੰਘਰਸ਼ਪੂਰਨ ਮੁਕਾਬਲੇ 'ਚ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕਰ ਲਿਆ। ਫਾਈਨਲ 'ਚ ਉਸ ਦਾ ਮੌਜੂਦਾ ਚੈਂਪੀਅਨ ਅਤੇ ਸਰਵਉੱਚ ਦਰਜਾ ਜੈਤੂ ਪ੍ਰਾਪਤ ਸਰਬੀਆ ਦੇ ਦਿੱਗਜ਼ ਨੋਵਾਗ ਜੋਕੋਵਿਕ ਨਾਲ ਮੁਕਾਬਲਾ ਹੋਵੇਗਾ। ਸੈਮੀਫਾਈਨਲ ਮੈਚ 'ਚ ਪਹਿਲਾ ਸੈੱਟ ਹਾਰਨ ਤੋਂ ਬਾਅਦ ਫੇਡਰਰ ਨੇ ਸਖਤ ਸੰਘਰਸ਼ ਕਰਦੇ ਹੋਏ ਵਾਪਸੀ ਕੀਤੀ ਅਤੇ ਅਗਲਾ ਸੈੱਟ ਜਿੱਤ ਲਿਆ। 17 ਵਾਰ ਦੇ ਗ੍ਰੈਂਡ ਸਲੈਮ ਵਿਜੇਤਾ ਫੇਡਰਰ ਨੇ ਮੌਜੂਦਾ ਆਸਟ੍ਰੇਲੀਅਨ ਓਪਨ ਚੈਂਪੀਅਨ ਵਾਵਿੰਰਕਾ ਨੂੰ 4-6, 7-5, 7-6 ਨਾਲ ਹਰਾਇਆ। ਵਰਲਡ ਟੂਰ ਫਾਈਨਲਸ ਦੇ ਫਾਈਨਲ ਮੈਚ 'ਚ ਦੁਨੀਆ ਦੇ ਦੋ ਧਾਕੜਾਂ ਵਿਚਕਾਰ ਇਹ ਦੂਜਾ ਮੁਕਾਬਲਾ ਹੋਵੇਗਾ। ਇਸ ਤੋਂ ਪਹਿਲਾਂ ਜੋਕੋਵਿਕ 2012 'ਚ ਫੈਡਰਰ ਨੂੰ ਹਰਾ ਚੁੱਕਾ ਹੈ ਅਤੇ ਇਸ ਵਾਰ ਲਗਾਤਾਰ ਤੀਜੀ ਵਾਰ ਖਿਤਾਬ ਜਿੱਤਣ ਵਲ ਵਧ ਰਹੇ ਹਨ। ਦੂਜੇ ਪਾਸੇ ਫੈਡਰਰ ਦਾ ਇਹ ਨੌਵਾਂ ਸੈਮੀਫਾਈਨਲ ਮੈਚ ਹੈ ਅਤੇ ਹੁਣ ਤਕ ਉਹ ਸੱਤ ਵਾਰ ਇਥੇ ਚੈਂਪੀਅਨ ਰਹਿ ਚੁੱਕਾ ਹੈ।
ਓਪਨ ਪੰਜਾਬ ਬਾਲ ਬੈਡਮਿੰਟਨ ਚੈਂਪੀਅਨਸ਼ਿਪ ਅਮ੍ਰਿਤਸਰ ਨੇ ਜਿੱਤੀ ਚੈਂਪੀਅਨਸ਼ਿਪ
NEXT STORY