ਮੁੰਬਈ- ਟੀ. ਵੀ. ਰਿਐਲਿਟੀ ਸ਼ੋਅ 'ਬਿੱਗ ਬੌਸ 8' 'ਚੋਂ ਆਰਿਆ ਬੱਬਰ ਆਊਟ ਹੋ ਚੁੱਕੇ ਹਨ। ਜਨਤਾ ਦੀ ਵੋਟਿੰਗ ਨਾਲ ਆਰਿਆ ਬੱਬਰ ਬਾਹਰ ਹੋਏ ਹਨ ਪਰ ਸ਼ੋਅ ਦੇ ਹੋਸਟ ਸਲਮਾਨ ਖਾਨ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਚੱਲਦਿਆਂ ਆਰਿਆ ਸ਼ੋਅ ਤੋਂ ਬਾਹਰ ਹੋਏ ਹਨ। ਜਦੋਂ ਸ਼ੋਅ 'ਚ ਆਰਿਆ ਬਾਹਰ ਚਲੇ ਗਏ ਤਾਂ ਸਲਮਾਨ ਨੇ ਮਜ਼ਾਕੀਆ ਅੰਦਾਜ਼ 'ਚ ਕਿਹਾ, ''ਫਿਲਹਾਲ ਆਰਿਆ ਵਧੀਆ ਖੇਡ ਰਿਹਾ ਸੀ। ਮੈਂ ਉਸ ਨੂੰ ਸਲਾਹ ਦਿੱਤੀ ਬਿੱਗ ਬ੍ਰਦਰ ਤੋਂ ਯੰਗਰ ਬ੍ਰਦਰ ਬਣਨ ਦੀ। ਉਸ ਨੇ ਮੇਰੀ ਸਲਾਹ ਮੰਨੀ ਅਤੇ ਉਹ ਆਊਟ ਹੋ ਗਿਆ। ਮੱਥੇ 'ਤੇ ਹੱਥ ਰੱਖਦੇ ਹੋਏ ਸਲਮਾਨ ਨੇ ਕਿਹਾ, '' ਇਹ ਮੇਰੇ ਸੀਨੇ 'ਤੇ ਬੋਝ ਰਹੇਗਾ।'' ਸਲਮਾਨ ਖਾਨ ਨੇ ਆਰਿਆ ਬੱਬਰ ਨੂੰ ਆਪਣੀ ਖੇਡ ਖੇਡਣ ਦੀ ਸਟਾਈਲ 'ਚ ਬਦਲਾਅ ਲਿਆਉਣ ਲਈ ਕਿਹਾ ਸੀ। ਹੁਣ ਜਦੋਂ ਉਹ ਆਊਟ ਹੋ ਚੁੱਕੇ ਹਨ ਤਾਂ ਸਲਮਾਨ ਖਾਨ ਨੂੰ ਲੱਗਦਾ ਹੈ ਕਿ ਇਹ ਸਭ ਉਨ੍ਹਾਂ ਦੇ ਦਿੱਤੇ ਸੁਝਾਅ ਕਾਰਨ ਹੋਇਆ ਹੈ।
ਤਾਂ ਇਸ ਤਰੀਕ ਨੂੰ ਰਿਲੀਜ਼ ਹੋਵੇਗੀ 'ਬਾਂਬੇ ਵੈਲਵੇਟ'
NEXT STORY